ਵਿਆਹੁਤਾ ਵੱਲੋਂ ਖੁਦਕੁਸ਼ੀ

Thursday, Oct 26, 2017 - 07:03 AM (IST)

ਵਿਆਹੁਤਾ ਵੱਲੋਂ ਖੁਦਕੁਸ਼ੀ

ਸੰਗਰੂਰ  (ਵਿਵੇਕ ਸਿੰਧਵਾਨੀ, ਯਾਦਵਿੰਦਰ) – ਇਕ ਵਿਆਹਤਾ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।   ਥਾਣਾ ਸਿਟੀ 'ਚ ਵੱਡੀ ਗਿਣਤੀ ਵਿਚ ਪਹੁੰਚੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਇਸ ਸਬੰਧੀ ਸਹੁਰਾ ਪਰਿਵਾਰ ਵਿਰੁੱਧ ਬਿਆਨ ਦਰਜ ਕਰਵਾ ਕੇ ਸਹੁਰਾ ਪਰਿਵਾਰ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।  ਮ੍ਰਿਤਕਾ ਰੀਨਾ ਦੇ ਭਰਾ ਪ੍ਰਵੀਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਅਗਰਵਾਲ ਹਰੀਪੁਰਾ ਬਸਤੀ, ਸੰਗਰੂਰ ਨੇ ਦੱਸਿਆ ਕਿ ਮੇਰੀ ਭੈਣ ਦਾ ਵਿਆਹ 2011 ਵਿਚ ਪ੍ਰਵੀਨ ਕੁਮਾਰ ਪੁੱਤਰ ਕਮਲੇਸ਼ ਚੰਦ ਵਾਸੀ ਖਨੌਰੀ ਨਾਲ ਹੋਇਆ ਪਰ 2013 ਵਿਚ ਮੇਰੇ ਭਣੋਈਏ ਦੀ ਮੌਤ ਹੋ ਗਈ ਸੀ। ਮੌਤ ਉਪਰੰਤ ਉਸ ਦੇ ਸਹੁਰਾ ਪਰਿਵਾਰ ਨੇ 10-10 ਲੱਖ ਦੀਆਂ ਦੋ ਐੱਫ.ਡੀਜ਼. ਮੇਰੀ ਭੈਣ ਅਤੇ ਭਾਣਜੇ ਦੇ ਨਾਂ ਕਰਵਾ ਦਿੱਤੀਆਂ ਸਨ। ਉਸ ਤੋਂ ਬਾਅਦ 2017 ਵਿਚ ਅਸੀਂ ਦੁਬਾਰਾ ਆਪਣੀ ਭੈਣ ਦਾ ਵਿਆਹ ਯੋਗੇਸ਼ ਕੁਮਾਰ ਪੁੱਤਰ ਰੌਸ਼ਨ ਲਾਲ ਵਾਸੀ ਸੁਨਾਮੀ ਗੇਟ, ਸੰਗਰੂਰ ਨਾਲ ਕਰ ਦਿੱਤਾ। ਇਸ ਵਿਆਹ 'ਤੇ ਅਸੀਂ 7-8 ਲੱਖ ਰੁਪਏ ਖਰਚ ਕੀਤੇ ਸਨ।
ਜ਼ਿਕਰਯੋਗ ਹੈ ਕਿ ਵਿਆਹ ਤੋਂ 2 ਮਹੀਨਿਆਂ ਬਾਅਦ ਹੀ ਮੇਰੀ ਭੈਣ ਰੀਨਾ ਰਾਣੀ ਨੂੰ ਉਸ ਦਾ ਪਤੀ ਯੋਗੇਸ਼ ਕੁਮਾਰ, ਸੱਸ ਸਰੋਜ ਰਾਣੀ, ਦਿਓਰ ਸੈਟੀ ਅਤੇ ਦਰਾਣੀ ਰੇਣੂ ਰਾਣੀ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗ ਪਏ। ਯੋਗੇਸ਼ ਮੇਰੀ ਭੈਣ ਨੂੰ ਉਸ ਦੇ ਨਾਂ ਦੀ ਐੱਫ. ਡੀ. ਦੇ ਪੈਸੇ ਕਢਵਾ ਕੇ ਦੇਣ ਲਈ ਉਸ ਦੀ ਮਾਰਕੁੱਟ ਕਰਦਾ ਸੀ ਜਿਸ ਬਾਰੇ ਮੇਰੀ ਭੈਣ ਨੇ ਮੈਨੂੰ ਤੇ ਮੇਰੇ ਪਿਤਾ ਨੂੰ ਕਈ ਵਾਰ ਦੱਸਿਆ। ਅੱਜ ਜਦੋਂ ਮੈਂ ਕਿਸੇ ਕੰਮ ਸਬੰਧੀ ਬਰਨਾਲਾ ਚੌਕ ਵਿਚੋਂ ਲੰਘ ਰਿਹਾ ਸੀ ਤਾਂ ਮੇਰੀ ਭੈਣ ਰੀਨਾ ਨੂੰ ਉਸ ਦੀ ਦਰਾਣੀ ਹਸਪਤਾਲ ਵੱਲ ਲਿਜਾ ਰਹੀ ਸੀ। ਜਦੋਂ ਮੈਂ ਹਸਪਤਾਲ ਪਹੁੰਚਿਆਂ ਤਾਂ ਰੀਨਾ ਦੀ ਹਾਲਤ ਬਹੁਤ ਖਰਾਬ ਸੀ ਤੇ ਡਾਕਟਰਾਂ ਨੇ ਉਸ ਨੂੰ ਦੂਜੇ ਹਸਪਤਾਲ 'ਚ ਰੈਫਰ ਕਰ ਦਿੱਤਾ ਜਿਸ 'ਤੇ ਅਸੀਂ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਤੇ ਪਰ ਉਥੇ ਉਸ ਦੀ ਮੌਤ ਹੋ ਗਈ।


Related News