ਲਾਡੋਵਾਲ ਟੋਲ ਪਲਾਜ਼ਾ ਵੱਲ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੁਣ ਨਹੀਂ ਚੱਲਣਗੇ ਇਹ ਕਾਰਡ

Saturday, Aug 17, 2024 - 12:00 PM (IST)

ਲੁਧਿਆਣਾ (ਅਨਿਲ)- ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ’ਤੇ ਹੁਣ ਭਾਰਤੀ ਕਿਸਾਨ ਯੂਨੀਅਨ ਦਾ ਕੋਈ ਵੀ ਆਈ -ਕਾਰਡ ਦਿਖਾ ਕੇ ਟੋਲ ਪਲਾਜ਼ਾ ਤੋਂ ਨਹੀਂ ਨਿਕਲ ਸਕੇਗਾ, ਕਿਉਂਕਿ ਕਿਸਾਨ ਸੰਘਰਸ਼ ਦੌਰਾਨ ਕਈ ਲੋਕ ਟੋਲ ਪਲਾਜ਼ਿਆਂ ’ਤੇ ਕਿਸਾਨ ਯੂਨੀਅਨ ਦੇ ਜਾਅਲੀ ਆਈ.-ਕਾਰਡ ਦਿਖਾ ਕੇ ਟੋਲ ਪਲਾਜ਼ਾ ਤੋਂ ਫ੍ਰੀ ’ਚ ਨਿਕਲ ਰਹੇ ਸਨ। ਇਸ ਤੋਂ ਬਾਅਦ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਬੈਠਕ ਕਰ ਕੇ ਆਪਣੀ ਇਸ ਮੰਗ ਨੂੰ ਸਾਹਮਣੇ ਰੱਖਿਆ ਸੀ। ਇਸ ਤੋਂ ਬਾਅਦ ਟੋਲ ਪਲਾਜ਼ਾ ਦੇ ਅਧਿਕਾਰੀਆਂ ਨਾਲ ਪੁਲਸ ਪ੍ਰਸ਼ਾਸਨ ਨੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਾਰਵਾਈ।

ਇਹ ਖ਼ਬਰ ਵੀ ਪੜ੍ਹੋ - ਡਿਬਰੂਗੜ ਜੇਲ੍ਹ 'ਚ ਬੰਦ MP ਅੰਮ੍ਰਿਤਪਾਲ ਸਿੰਘ ਦੀ ਨਿੱਜੀ ਕਾਨੂੰਨੀ ਸਲਾਹਕਾਰ ਦਾ ਕਾਰਾ

ਇਸ ਦੌਰਾਨ ਇਹ ਐਲਾਨ ਕੀਤਾ ਗਿਆ ਕਿ ਟੋਲ ਪਲਾਜ਼ਾ ਤੋਂ ਉਹੀ ਕਿਸਾਨ ਯੂਨੀਅਨ ਦਾ ਮੈਂਬਰ ਬਿਨਾਂ ਟੋਲ ਦੇ ਨਿਕਲ ਸਕਦਾ ਹੈ, ਜਿਸ ਦੇ ਵਾਹਨ ਉੱਪਰ ਕਿਸਾਨ ਯੂਨੀਅਨ ਦਾ ਝੰਡਾ ਲੱਗਾ ਹੋਵੇਗਾ ਅਤੇ ਵਾਹਨ ਚਾਲਕ ਨੇ ਬੈਚ ਲਗਾਇਆ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ! ਧੜ ਤੋਂ ਲੱਥ ਕੇ ਟਰਾਲੇ 'ਚ ਜਾ ਡਿੱਗੀ ਡਰਾਈਵਰ ਦੀ ਧੋਣ

ਕੀ ਕਹਿੰਦੇ ਹਨ ਟੋਲ ਪਲਾਜ਼ਾ ਮੈਨੇਜਰ

ਜਦੋਂ ਉਕਤ ਮਾਮਲੇ ਸਬੰਧੀ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਦੀਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ 15 ਦਿਨਾਂ ’ਚ ਉਨ੍ਹਾਂ ਨੇ ਕਰੀਬ 1000 ਜਾਅਲੀ ਕਿਸਾਨ ਯੂਨੀਅਨ ਦੇ ਸ਼ਨਾਖਤੀ ਕਾਰਡ ਜ਼ਬਤ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਹੈ ਕਿ ਸਿਰਫ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਨੂੰ ਹੀ ਮੁਫਤ ’ਚ ਕੱਢਿਆ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News