ਲਾਡੋਵਾਲ ਟੋਲ ਪਲਾਜ਼ਾ ਨੇ ਵਧਾਏ ਰੇਟ, 1 ਸਤੰਬਰ ਤੋਂ 5 ਰੁਪਏ ਪ੍ਰਤੀ ਵਾਹਨ ਦਾ ਵਾਧਾ

08/29/2018 2:58:41 PM

ਫਿਲੌਰ (ਭਾਖੜੀ)- 1 ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ਆਪਣੇ ਰੇਟਾਂ 'ਚ ਵਾਧਾ ਕਰਨ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ 'ਤੇ ਪਵੇਗਾ, ਕਿਉਂਕਿ ਲਾਡੋਵਾਲ ਟੋਲ ਪਲਾਜ਼ਾ ਨੇ ਟੋਲ ਦੇ ਰੇਟਾਂ 'ਚ ਪ੍ਰਤੀ ਵਾਹਨ ਸਿੱਧਾ 5 ਰੁਪਏ ਦਾ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਟੋਲ ਪਲਾਜ਼ਾ ਵਲੋਂ ਹੁਣ ਤਕ ਵੱਧ ਤੋਂ ਵੱਧ 1 ਰੁਪਏ ਦਾ ਵਾਧਾ ਕੀਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਸਿੱਧਾ 5 ਰੁਪਏ ਦਾ ਵਾਧਾ ਕਰ ਕੇ ਲੋਕਾਂ ਦਾ ਟੋਲ ਪਲਾਜ਼ਾ ਤੋਂ ਲੰਘਣਾ ਮੁਸ਼ਕਿਲ ਕਰ ਦਿੱਤਾ ਹੈ। ਦੂਸਰੇ ਪਾਸੇ ਟੋਲ ਪਲਾਜ਼ਾ ਦੇ 15 ਕਿਲੋਮੀਟਰ ਦੇ ਅਧੀਨ ਆਉਂਦੇ ਖੇਤਰ ਲਈ ਜੋ ਮਹੀਨਾਵਾਰ ਪਾਸ ਟੋਲ ਪਲਾਜ਼ਾ ਦੀ ਠੇਕੇਦਾਰ ਕੰਪਨੀ ਵਲੋਂ ਜਾਰੀ ਕੀਤਾ ਜਾਂਦਾ ਹੈ, ਉਨ੍ਹਾਂ ਦੇ ਰੇਟਾਂ 'ਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਕੀਤਾ ਗਿਆ।

ਵਾਹਨ ਰੇਟ ਸਿੰਗਲ ਰੇਟ ਮਲਟੀਪਲ
ਕਾਰ, ਜੀਪ, ਵੈਨ  125   185
ਲਾਈਟ ਕਮਰਸ਼ੀਅਲ ਵਹੀਕਲ    215     325
ਟਰੱਕ, ਬੱਸ     435     650
ਐੱਮ. ਏ. ਵੀ. 2 ਐਕਸਲ     695  
 
1045

 



 


Related News