ਹਸਪਤਾਲ ’ਚ ਸਹੂਲਤਾਂ ਦੀ ਘਾਟ, ਮਰੀਜ਼ ਬਾਹਰੋਂ ਇਲਾਜ ਕਰਵਾਉਣ ਲਈ ਮਜਬੂਰ
Wednesday, Jul 11, 2018 - 08:04 AM (IST)
ਸ਼ੇਰਪੁਰ, (ਅਨੀਸ਼)- ਸ਼ੇਰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਡਾਕਟਰ ਅਤੇ ਹੋਰ ਲੋਡ਼ੀਂਦੀਆਂ ਸਹੂਲਤਾਂ ਨਾ ਹੋਣ ਕਰਕੇ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਕਰਕੇ ਲੋਕਾਂ ਨੂੰ ਪ੍ਰਾਈਵੇਟ ਡਾਕਟਰਾਂ ਤੋਂ ਮਹਿੰਗੇ ਭਾਅ ਦਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਹਸਪਤਾਲ ਦੀਆਂ ਘਾਟਾਂ ਨੂੰ ਦੂਰ ਕਰਵਾਉਣ ਲਈ ਸੋਮਵਾਰ ਨੂੰ ਲੋਕ ਮੰਚ ਪੰਜਾਬ ਨੇ ਪ੍ਰਧਾਨ ਸੁਖਦੇਵ ਸਿੰਘ ਬਡ਼ੀ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਕ ਮੀਟਿੰਗ ਕੀਤੀ। ਇਸ ਮੌਕੇ ਬਡ਼ੀ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ 5.25 ਕਰੋਡ਼ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹਸਪਤਾਲ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਕਿਉਂਕਿ ਨਾ ਤਾਂ ਇੱਥੇ ਡਾਕਟਰ ਹਨ ਅਤੇ ਨਾ ਹੀ ਮਰੀਜ਼ਾਂ ਲਈ ਬੈੱਡ ਹਨ ਅਤੇ ਦਵਾਈਆਂ ਵੀ ਨਹੀਂ ਮਿਲ ਰਹੀਆਂ ਹਨ ।
ਮੀਟਿੰਗ ਵਿਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਨੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਖਿਲਾਫ ਭਡ਼ਾਸ ਕੱਢੀ ਅਤੇ ਕਸਬੇ ਦੇ ਬਾਜ਼ਾਰਾਂ ਵਿਚ ਹਸਪਤਾਲ ਦੇ ਮੁੱਦੇ ’ਤੇ ਅਤੇ ਨਸ਼ਿਆਂ ਖਿਲਾਫ ਰੋਸ ਮਾਰਚ ਕੱਢਿਆ।
ਇਸ ਮੌਕੇ ਹਸਪਤਾਲ ਦੇ ਮੇਨ ਗੇਟ ਅੱਗੇ ਧਰਨਾ ਦੇ ਕੇ ਸਰਕਾਰ ਅਤੇ ਸਿਹਤ ਵਿਭਾਗ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ । ਇਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਸੰਤ ਹਾਕਮ ਸਿੰਘ ਗੰਡੇਵਾਲ, ਮਾ. ਹਰਬੰਸ ਸਿੰਘ ਸ਼ੇਰਪੁਰ, ਗੁਰਨਾਮ ਸਿੰਘ ਸ਼ੇਰਪੁਰ, ਗੁਰਮੀਤ ਸਿੰਘ ਮਾਹਮਦਪੁਰ, ਚਰਨ ਸਿੰਘ ਜਵੰਧਾ, ਮਨਜੀਤ ਸਿੰਘ ਧਾਮੀ, ਮੇਜਰ ਸਿੰਘ ਪੁੰਨਵਾਲ, ਗੁਰਦਿਆਲ ਸਿੰਘ ਸੀਤਲ , ਗਰੀਬ ਸਿੰਘ ਛੰਨਾ, ਡਾ. ਕੇਸਰ ਸਿੰਘ ਦੀਪ, ਰਘਵੀਰ ਸਿੰਘ ਸਿੱਧੂ, ਕ੍ਰਿਸ਼ਨ ਸਿੰਗਲਾ, ਗੁਰਜੰਟ ਸਿੰਘ ਚਾਂਗਲੀ, ਗੁਰਜੀਤ ਸਿੰਘ ਈਸਾਪੁਰ ਲੰਡਾਂ, ਦਰਸ਼ਨ ਸਿੰਘ ਬਾਜਵਾ, ਪ੍ਰਗਟਪ੍ਰੀਤ ਸਿੰਘ, ਰਣਜੀਤ ਸਿੰਘ ਖੇਡ਼ੀ ਖੁਰਦ, ਗੁਰਜੰਟ ਸਿੰਘ ਖੇਡ਼ੀ, ਗੁਰਜੀਤ ਸਿੰਘ ਚਾਂਗਲੀ, ਦਵਿੰਦਰ ਸਿੰਘ ਕਾਲਾਬੂਲਾ, ਨਰਿੰਦਰ ਸਿੰਘ ਕਾਲਾਬੂਲਾ, ਸ਼ਿੰਦਰ ਕੌਰ ਬਡ਼ੀ, ਬੀਬੀ ਜਗਜੀਤ ਕੌਰ ਖੇਡ਼ੀ, ਮਨਦੀਪ ਸਿੰਘ ਖੀਪਲ, ਸੂਬੇਦਾਰ ਮਨੀ ਸਿੰਘ ਕਾਤਰੋਂ, ਜਥੇ. ਅਜਮੇਰ ਸਿੰਘ ਘਨੌਰੀ, ਅਵਤਾਰ ਸਿੰਘ ਭਗਵਾਨਪੁਰਾ, ਹਰਵਿੰਦਰ ਸਿੰਘ ਸਰਾਂ, ਸ਼ੇਰ ਸਿੰਘ ਫਰਵਾਹੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਮੌਜੂਦ ਸਨ ।
