ਮਜ਼ਦੂਰ ਨੂੰ ਨੋਚ-ਨੋਚ ਖਾ ਗਏ ਅਵਾਰਾ ਕੁੱਤੇ, ਲਾਸ਼ ਦੀ ਹਾਲਤ ਦੇਖ ਪੁਲਸ ਵੀ ਹੈਰਾਨ

Monday, Sep 21, 2020 - 09:02 AM (IST)

ਮਜ਼ਦੂਰ ਨੂੰ ਨੋਚ-ਨੋਚ ਖਾ ਗਏ ਅਵਾਰਾ ਕੁੱਤੇ, ਲਾਸ਼ ਦੀ ਹਾਲਤ ਦੇਖ ਪੁਲਸ ਵੀ ਹੈਰਾਨ

ਮਾਛੀਵਾੜਾ (ਟੱਕਰ, ਸਚਦੇਵਾ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਰਜ਼ੂਲ ਨੇੜ੍ਹੇ ਖੇਤ ਮਜ਼ਦੂਰ ਦਲੀਪ ਵਾਸੀ ਚਰਨ ਗਹੀਆ, ਬਲਰਾਮਪੁਰ (ਉੱਤਰ ਪ੍ਰਦੇਸ਼) ਦੀ ਲਾਸ਼ ਸੜਕ ਕਿਨਾਰੇ ਖੇਤਾਂ 'ਚ ਮਿਲੀ, ਜੋ ਕਿ ਬੁਰੀ ਤਰ੍ਹਾਂ ਗਲ ਚੁੱਕੀ ਸੀ, ਜਿਸ ਦੇ ਸਰੀਰ ਦੇ ਕੁਝ ਅੰਗਾਂ ਨੂੰ ਅਵਾਰਾ ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾਧਾ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦਲੀਪ ਪਿੰਡ ਹਾੜੀਆਂ ਵਿਖੇ ਆਪਣੀ ਪਤਨੀ ਨਾਲ ਰਹਿੰਦਾ ਸੀ ਅਤੇ ਨੇੜ੍ਹੇ ਹੀ ਪਿੰਡ ਪ੍ਰਿਥੀਪੁਰ ਵਿਖੇ ਕਿਸਾਨ ਦੇ ਖੇਤਾਂ 'ਚ ਕੰਮ ਕਰਦਾ ਸੀ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਪੁੱਤ ਦੀ ਦੁਖ਼ਦ ਖ਼ਬਰ ਨੇ ਘਰ 'ਚ ਪੁਆਏ ਵੈਣ, ਟੱਬਰ ਦਾ ਰੋ-ਰੋ ਬੁਰਾ ਹਾਲ

ਜਾਣਕਾਰੀ ਅਨੁਸਾਰ ਦਲੀਪ 14 ਸਤੰਬਰ ਦੀ ਸ਼ਾਮ ਨੂੰ ਕਿਸਾਨ ਦਾ ਮੋਟਰਸਾਈਕਲ ਲੈ ਕੇ ਪਿੰਡ ਰਜ਼ੂਲ ਨੇੜ੍ਹੇ ਖੇਤਾਂ 'ਚ ਕੰਮ ਕਰਨ ਲਈ ਗਿਆ ਪਰ ਵਾਪਸ ਘਰ ਨਾ ਪਰਤਿਆ ਪਰ ਬੀਤੀ ਰਾਤ ਉਸ ਦੀ ਲਾਸ਼ ਸੜਕ ਕਿਨਾਰੇ ਖੇਤਾਂ 'ਚ ਗਲੀ-ਸੜ੍ਹੀ ਹਾਲਤ 'ਚ ਮਿਲ ਗਈ। ਮੌਕੇ ’ਤੇ ਜਾਂਚ ਲਈ ਪੁੱਜੇ ਕੂੰਮਕਲਾਂ ਦੇ ਸਹਾਇਕ ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਇੰਝ ਜਾਪ ਰਿਹਾ ਸੀ ਕਿ ਇਹ ਨੌਜਵਾਨ ਦਲੀਪ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਜ਼ੂਲ ਤੋਂ ਪਿੰਡ ਪ੍ਰਿਥੀਪੁਰ ਵੱਲ ਨੂੰ ਵਾਪਸ ਜਾ ਰਿਹਾ ਸੀ ਕਿ ਅਚਾਨਕ ਮੋੜ ਤੋਂ ਉਹ ਖੇਤਾਂ 'ਚ ਡਿਗ ਗਿਆ।

ਇਹ ਵੀ ਪੜ੍ਹੋ : ਲਿਵ-ਇਨ 'ਚ ਰਹਿਣ ਮਗਰੋਂ ਪ੍ਰੇਮਿਕਾ ਦਾ ਰਿਸ਼ਤਾ ਮੰਗਣ ਗਏ ਪ੍ਰੇਮੀ ਨੂੰ ਵੱਜੀ ਠੋਕਰ, ਪੈਟਰੋਲ ਛਿੜਕ ਕੇ ਖ਼ੁਦ ਨੂੰ ਲਾਈ ਅੱਗ

ਪੁਲਸ ਅਨੁਸਾਰ ਖੇਤ ਸੜਕ ਤੋਂ ਕਾਫ਼ੀ ਨੀਵੇਂ ਸਨ, ਜਿਸ ਕਾਰਣ ਇਸ ਹਾਦਸੇ ਦਾ ਕੋਈ ਪਤਾ ਨਾ ਲੱਗ ਸਕਿਆ। ਜਦੋਂ ਲਾਸ਼ ਦੀ ਜਾਂਚ ਕੀਤੀ ਗਈ ਤਾਂ ਦੇਖਿਆ ਤਾਂ ਅਵਾਰਾ ਕੁੱਤਿਆਂ ਨੇ ਉਸ ਦੇ ਸਰੀਰ ਦੇ ਕੁੱਝ ਅੰਗਾਂ ਨੂੰ ਨੋਚ-ਨੋਚ ਕੇ ਖਾਧਾ ਹੋਇਆ ਸੀ, ਜਿਸ ਨੂੰ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ। ਫਿਲਹਾਲ ਪੁਲਸ ਵਲੋਂ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਉਸ ਦੀ ਮੌਤ ਅਵਾਰਾ ਕੁੱਤਿਆਂ ਦੀ ਲਪੇਟ ਜਾਂ ਕੋਈ ਹੋਰ ਵਜ੍ਹਾ ਕਾਰਣ ਹੋਈ।

ਇਹ ਵੀ ਪੜ੍ਹੋ : ਲੁਧਿਆਣਾ 'ਚ 'ਕੋਰੋਨਾ' ਨਾਲ ਆਈ ਨਵੀਂ ਆਫ਼ਤ ਨੇ ਹੋਰ ਵਿਗਾੜੇ ਹਾਲਾਤ, ਹੁਣ ਤੱਕ 4 ਲੋਕਾਂ ਦੀ ਮੌਤ

ਪੁਲਸ ਵਲੋਂ ਉੱਤਰ ਪ੍ਰਦੇਸ਼ ਵਿਖੇ ਰਹਿੰਦੇ ਉਸ ਦੇ ਵਾਰਸਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ, ਜਿਨ੍ਹਾਂ ਦੇ ਆਉਣ ਤੋਂ ਬਾਅਦ ਹੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਰਜ਼ੂਲ ਪਿੰਡ ਤੋਂ ਕੁਝ ਹੀ ਦੂਰੀ ’ਤੇ ਇੱਕ ਹੱਡਾ ਰੋੜੀ ਹੈ, ਜਿੱਥੋਂ ਦੇ ਅਵਾਰਾ ਕੁੱਤੇ ਕਾਫ਼ੀ ਖੂੰਖਾਰ ਹਨ, ਜਿਨ੍ਹਾਂ ਦਾ ਸ਼ਿਕਾਰ ਇਹ ਨੌਜਵਾਨ ਖੇਤ ਮਜ਼ਦੂਰ ਹੋ ਗਿਆ।


 


author

Babita

Content Editor

Related News