ਖੰਨਾ ''ਚ ਵਾਪਰੀ ਦਰਦਨਾਕ ਘਟਨਾ, ਗਰਮ ਲੋਹਾ ਡਿਗਣ ਕਾਰਨ ਬੁਰੀ ਤਰ੍ਹਾਂ ਝੁਲਸੇ ਮਜ਼ਦੂਰ (ਤਸਵੀਰਾਂ)
Friday, Aug 13, 2021 - 10:49 AM (IST)
 
            
            ਖੰਨਾ (ਵਿਪਨ) : ਖੰਨਾ 'ਚ ਉਸ ਵੇਲੇ ਦਰਦਨਾਕ ਘਟਨਾ ਵਾਪਰੀ, ਜਦੋਂ ਕੰਮ ਕਰਦੇ ਮਜ਼ਦੂਰਾਂ 'ਤੇ ਗਰਮ ਲੋਹਾ ਡਿਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਏ। ਜਾਣਕਾਰੀ ਮੁਤਾਬਕ ਇਹ ਮਜ਼ਦੂਰ ਮੰਡੀ ਗੋਬਿੰਦਗੜ੍ਹ ਦੀ ਸਟੀਲ ਮਿੱਲ ਦੀ ਭੱਠੀ 'ਤੇ ਕੰਮ ਕਰ ਰਹੇ ਸਨ।
ਇਹ ਵੀ ਪੜ੍ਹੋ : ਗੁਰਲਾਲ ਭਲਵਾਨ ਦੇ ਪਿਤਾ ਵੱਲੋਂ ਵਿੱਕੀ ਮਿੱਡੂਖੇੜਾ 'ਤੇ ਦੂਸ਼ਣ ਵਾਲੀਆਂ ਪੋਸਟਾਂ ਦਾ ਖੰਡਨ, ਕਹੀ ਇਹ ਗੱਲ

ਅਚਾਨਕ ਭੱਠੀ 'ਚ ਉਬਾਲ ਆ ਗਿਆ ਅਤੇ ਗਰਮ ਲੋਹਾ ਮਜ਼ਦੂਰਾਂ 'ਤੇ ਡਿਗ ਗਿਆ। ਇਸ ਘਟਨਾ ਦੌਰਾਨ ਕਈ ਮਜ਼ਦੂਰ 100 ਫ਼ੀਸਦੀ ਝੁਲਸ ਗਏ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਦਾ ਸਲਾਹਕਾਰ ਬਣਨ ਤੋਂ 'ਮੁਹੰਮਦ ਮੁਸਤਫ਼ਾ' ਦਾ ਇਨਕਾਰ, ਆਖੀ ਇਹ ਗੱਲ

ਫਿਲਹਾਲ ਘਟਨਾ ਦਾ ਸ਼ਿਕਾਰ ਹੋਏ ਮਜ਼ਦੂਰਾਂ ਨੂੰ ਖੰਨਾ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੋਂ ਕਈ ਮਜ਼ਦੂਰਾਂ ਨੂੰ ਡੀ. ਐਮ. ਸੀ. ਰੈਫ਼ਰ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            