ਲੇਬਰ ਕੰਸਟਰੱਕਸ਼ਨ ਵਰਕਰਜ਼ ਯੂਨੀਅਨ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

07/17/2018 1:43:33 AM

ਗਡ਼੍ਹਦੀਵਾਲਾ, (ਜਤਿੰਦਰ)- ਅੱਜ ਇਥੇ ਸੀਟੂ ਦੇ ਸੱਦੇ ’ਤੇ ਲੇਬਰ ਕੰਸਟਰਕਸ਼ਨ ਵਰਕਰ ਯੂੁਨੀਅਨ ਵੱਲੋਂ ਜ਼ਿਲਾ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਮਨਜੀਤ ਕੌਰ ਨੇ ਆਪਣੇ ਸਬੰਧੋਨ ਵਿਚ ਕਿਹਾ ਕਿ ਜਦੋਂ ਤੋਂ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਹੈ। 4 ਜਨਵਰੀ 2018 ਨੂੰ ਲੇਬਰ ਮਹਿਕਮੇ ਵੱਲੋਂ ਐੱਸ. ਡੀ. ਐੱਮ. ਦਸੂਹਾ ਨਾਲ ਇਕ ਮੀਟਿੰਗ ਕਰਕੇ ਤਹਿਸੀਲ ਦਸੂਹਾ-ਹੁਸ਼ਿਆਰਪੁਰ ਵਿਚ ਮਜ਼ਦੂਰਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ 3 ਕਰੋਡ਼ ਰੁਪਏ ਪਾਸ ਕਰਕੇ ਚੰਡੀਗਡ਼੍ਹ ਭੇਜਿਆ ਗਿਆ ਸੀ, ਲੇਕਿਨ ਮਹਿਕਮੇ ਵੱਲੋਂ ਮਜ਼ਦੂਰਾਂ ਨੂੰ ਸਹੂਲਤਾਂ ਦੇਣ ਤੋਂ  ਆਨਾਕਾਨੀ ਕੀਤੀ ਜਾ ਰਹੀ ਹੈ। ਬੱਚੇ ਦੇ ਜਨੇਪੇ ਦੇ ਪੈਸੇ, ਪਹਿਲੀ ਕਲਾਸ ਤੋਂ ਡਿਗਰੀ ਕਰਨ ਤੱਕ ਦਾ ਵਜ਼ੀਫਾ, ਮੈਡੀਕਲ ਸਹਾਇਤਾ, ਯਾਤਰਾ ਦੇ ਪੈਸੇ, ਲਡ਼ਕੀ ਦੇ ਵਿਆਹ ਦੀ ਸ਼ਗਨ ਸਕੀਮ, ਮੌਤ ਤੋਂ ਬਾਅਦ ਕਲੇਮ, ਅੰਗਹੀਣ ਬੱਚਿਆਂ ਦੀ ਸਾਂਭ-ਸੰਭਾਲ ਦੇ ਪੈਸੇ, ਪੈਨਸ਼ਨ ਸਕੀਮ ਆਦਿ ਸਕੀਮਾਂ ਦੇ ਪੈਸੇ ਰੁੱਕੇ ਪਏ ਹਨ। ਜਿਸ ਕਰਕੇ ਲੇਬਰ ਕੰਸਟਰਕਸ਼ਨ ਵਰਕਰ ਯੂੁਨੀਅਨ ਦੇ ਵਰਕਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਨਰੇਗਾ ਵਰਕਰਾਂ ਨੂੰ ਇਸ ਸਕੀਮ ਵਿਚੋਂ ਬਾਹਰ ਕੱਢਣ ਦਾ ਰਸਤਾ ਅਖਤਿਆਰ ਕੀਤਾ ਹੋਇਆ ਹੈ, ਜੋ ਕਿ ਮਜ਼ਦੂਰਾਂ ਨਾਲ ਧੱਕਾ ਹੋ ਰਿਹਾ ਹੈ। ਆਨਲਾਈਨ ਸਿਸਟਮ ਚਾਲੂ ਕਰਨ ਨਾਲ ਮਜ਼ਦੂਰਾਂ ਦੀਆਂ ਪਹਿਲੀਆਂ ਬਣੀਆਂ ਕਾਪੀਆਂ ਖਤਮ ਹੋ ਗਈਆਂ ਹਨ। ਸੇਵਾ ਕੇਂਦਰ ਬੰਦ ਹੋਣ ਨਾਲ ਮਜ਼ਦੂਰ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਆਨਲਾਈਨ ਸਿਸਟਮ ਬੰਦ ਕਰਕੇ ਆਫ ਲਾਈਨ ਸਿਸਟਮ ਸ਼ੁਰੂ ਕੀਤਾ ਜਾਵੇ। ਜੇਕਰ ਸਰਕਾਰ ਨੇ ਉੱਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਯੂਨੀਅਨ ਵੱਲੋਂ ਅਗਲਾ ਪ੍ਰੋਗਰਾਮ ੳੁਲੀਕ ਕੇ ਸੰਘਰਸ਼ ਨੂੰ ਹੋਰ ਜ਼ਿਆਦਾ ਤੇਜ਼ ਕਰ ਦਿੱਤਾ ਜਾਵੇਗਾ। 
ਇਸ ਮੌਕੇ ਕੁਲਦੀਪ  ਕੌਰ, ਨੀਲਮ, ਮਨਜੀਤ ਕੌਰ, ਕਸ਼ਮੀਰ ਕੌਰ, ਕਾਂਤਾ ਦੇਵੀ, ਹਰਪ੍ਰੀਤ ਕੌਰ, ਆਸ਼ਾ ਰਾਣੀ, ਸੁਰਜੀਤ ਕੌਰ, ਸੁਰੇਸ਼ ਕੁਮਾਰੀ, ਮਹਿੰਦਰ ਕੌਰ, ਗੁਰਮੀਤ ਕੌਰ, ਨਿਰਮਲ ਸਿੰਘ, ਹਰਵਿੰਦਰ ਸਿੰਘ, ਸੰਦੀਪ ਸਿੰਘ, ਚਰਨ ਸਿੰਘ, ਅਮਰੀਕ ਸਿੰਘ, ਮਲਕੀਤ ਸਿੰਘ, ਵਿਜੇ ਕੁਮਾਰ, ਹਰਬੰਸ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।
 


Related News