ਹਾਦਸੇ ''ਚ ਮਜ਼ਦੂਰ ਦੀ ਮੌਤ

Wednesday, Nov 01, 2017 - 04:49 AM (IST)

ਹਾਦਸੇ ''ਚ ਮਜ਼ਦੂਰ ਦੀ ਮੌਤ

ਹੁਸ਼ਿਆਰਪੁਰ, (ਜ.ਬ.)- ਸ਼ਹਿਰ ਦੇ ਮੁਹੱਲਾ ਕੱਚਾ ਟੋਭਾ ਸਥਿਤ ਇਕ ਲੋਹੇ ਦੀਆਂ ਅਲਮਾਰੀਆਂ ਤਿਆਰ ਕਰਨ ਵਾਲੇ ਗੋਦਾਮ 'ਚ ਕੰਮ ਕਰਦੇ ਸਮੇਂ ਹੋਏ ਹਾਦਸੇ ਦੌਰਾਨ ਮਜ਼ਦੂਰ ਸੋਨੂੰ (25) ਪੁੱਤਰ ਪ੍ਰਭਦਿਆਲ ਵਾਸੀ ਕਮਾਲਪੁਰ ਦੀ ਮੌਤ ਹੋ ਗਈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਸੋਨੂੰ ਦੀ ਮਾਂ ਸੰਤੋਸ਼ ਦੇਵੀ ਤੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਲਾਸ਼ ਘਰ ਦੇ ਬਾਹਰ ਦੱਸਿਆ ਕਿ ਸੋਨੂੰ ਦੋ ਭਰਾਵਾਂ 'ਚੋਂ ਵੱਡਾ ਸੀ। ਅੱਜ ਦੁਪਹਿਰੇ 12 ਵਜੇ ਦੇ ਕਰੀਬ ਸਾਨੂੰ ਪਤਾ ਲੱਗਾ ਕਿ ਸੋਨੂੰ ਗੋਦਾਮ 'ਚ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਪੁਲਸ ਅਨੁਸਾਰ ਲਾਸ਼ ਦਾ ਪੋਸਟਮਾਰਟਮ ਪੁਲਸ ਜਾਂਚ ਤੋਂ ਬਾਅਦ ਬੁੱਧਵਾਰ ਨੂੰ ਕੀਤਾ ਜਾਵੇਗਾ। 


Related News