ਖੰਭਾ ਡਿੱਗਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ

Saturday, Oct 07, 2017 - 04:03 PM (IST)


ਮੋਗਾ (ਆਜ਼ਾਦ)- ਮੋਗਾ-ਧਰਮਕੋਟ ਰੋਡ 'ਤੇ ਪੈਂਦੇ ਪਿੰਡ ਫਤਿਹਗੜ੍ਹ ਕੋਰੋਟਾਨਾ 'ਚ ਖੰਭਾ ਡਿੱਗਣ ਨਾਲ ਜ਼ਖ਼ਮੀ ਹੋਏ ਪ੍ਰਵਾਸੀ ਮਜ਼ਦੂਰ ਸੰਤੋਖ (35) ਨਿਵਾਸੀ ਪਿੰਡ ਦਿਖਨਾਪੁਰ ਕਾਨਪੁਰ (ਯੂ. ਪੀ.) ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਮੋਗਾ ਪਹੁੰਚਾਈ। 
ਪੁਲਸ ਸੂਤਰਾਂ ਅਨੁਸਾਰ ਸੰਤੋਖ ਪੁੱਤਰ ਮੁਣਸ਼ੀ ਰਾਮ ਸੜਕ ਬਣਾਉਣ ਵਾਲੀ ਕੰਪਨੀ ਦਲੀਪ ਬਿਲਡਕਾਨ 'ਚ ਮਜ਼ਦੂਰ ਸੀ, ਜਦ ਉਹ ਪਿੰਡ ਫਤਿਹਗੜ੍ਹ ਕੋਰੋਟਾਨਾ ਕੋਲ ਟਿੱਪਰ ਤੋਂ ਮਿੱਟੀ ਉਤਾਰ ਰਿਹਾ ਸੀ ਤਾਂ ਟਿੱਪਰ ਦਾ ਮਿੱਟੀ ਉਤਾਰਨ ਵਾਲਾ ਹਿੱਸਾ ਉਪਰੋਂ ਲੰਘ ਰਹੀ ਤਾਰ 'ਚ ਫਸ ਗਿਆ ਅਤੇ ਜਦੋਂ ਉਹ ਹੇਠਾਂ ਹੋਇਆ ਤਾਂ ਉਹ ਖੰਭੇ ਨਾਲ ਟਕਰਾ ਗਿਆ, ਜਿਸ ਕਾਰਨ ਉਕਤ ਮਜ਼ਦੂਰ ਖੰਭੇ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News