ਕੁੰਵਰ ਵਿਜੇ ਪ੍ਰਤਾਪ ਦੇ ‘ਆਪ’ ’ਚ ਜਾਣ ’ਤੇ ਕੈਪਟਨ ਦੇ ਮੰਤਰੀ ਦਾ ਵੱਡਾ ਬਿਆਨ, ਕਿਹਾ ਜਲਦ ਖੁੱਲ੍ਹਣਗੀਆਂ ਪਰਤਾਂ

Monday, Jun 21, 2021 - 06:13 PM (IST)

ਕੁੰਵਰ ਵਿਜੇ ਪ੍ਰਤਾਪ ਦੇ ‘ਆਪ’ ’ਚ ਜਾਣ ’ਤੇ ਕੈਪਟਨ ਦੇ ਮੰਤਰੀ ਦਾ ਵੱਡਾ ਬਿਆਨ, ਕਿਹਾ ਜਲਦ ਖੁੱਲ੍ਹਣਗੀਆਂ ਪਰਤਾਂ

ਨਾਭਾ (ਖੁਰਾਣਾ) : 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਹੁਣ ਤੋਂ ਹੀ ਤੇਜ਼ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹਰ ਪਾਰਟੀ ਵੱਲੋਂ ਹੁਣ ਤੋਂ ਹੀ ਆਪਣੀ ਕਮਰ ਕੱਸ ਲਈ ਹੈ। ਜਿਸ ਦੇ ਤਹਿਤ ਅੰਮ੍ਰਿਤਸਰ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਨੂੰ ‘ਆਪ’ ਵਿਚ ਸ਼ਾਮਲ ਕਰਨ ’ਤੇ ਨਾਭਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸ਼ਬਦੀ ਹਮਲੇ ਕੀਤੇ। ਧਰਮਸੌਤ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮੁਆਫੀ ਮੰਗੀ ਸੀ ਉਹ ਅੱਜ ਪੰਜਾਬ ਵਿਚ ਆ ਕੇ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਹੈ। ਇਨ੍ਹਾਂ ਨੂੰ ਪੰਜਾਬ ਦੇ ਵਿਚ ਨਹੀਂ ਵੜਨਾ ਚਾਹੀਦਾ।

ਇਹ ਵੀ ਪੜ੍ਹੋ : ਕਾਂਗਰਸ ’ਚ ਚੱਲ ਰਹੇ ਕਲੇਸ਼ ’ਤੇ ਇਹ ਕੀ ਬੋਲ ਗਏ ਅਰਵਿੰਦ ਕੇਜਰੀਵਾਲ

PunjabKesari

ਧਰਮਸੌਤ ਨੇ ‘ਆਪ’ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਇਕ ਪਾਸੇ ਤਾਂ ‘ਆਪ’ ਕਹਿ ਰਹੀ ਹੈ ਕੀ ਅਸੀਂ ਆਮ ਲੋਕਾਂ ਨੂੰ ਟਿਕਟਾਂ ਦੇਵਾਂਗੇ। ਪੰਜਾਬ ਵਿਚ ‘ਆਪ’ ਨੇ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਪਰ ਹੁਣ ਡੰਡੇ ਵਾਲੇ ਨੂੰ ਸ਼ਾਮਲ ਕਰਾ ਕੇ ਉਸ ਨੂੰ ਟਿਕਟ ਦੇਣ ਦੀ ਗੱਲ ਕਰ ਰਹੇ ਹਨ। ਕੁੰਵਰ ਵਿਜੇ ਪ੍ਰਤਾਪ ਕਿਹੜਾ ਆਮ ਵਿਅਕਤੀ ਹੈ। ਪਹਿਲਾਂ ਕੁੰਵਰ ਵਿਜੇ ਪ੍ਰਤਾਪ ਨੇ ਪੁਲਸ ਵਿਚ ਰਹਿ ਕੇ ਆਪਣਾ ਡੰਡਾ ਚਲਾਇਆ ਅਤੇ ਹੁਣ ਸਿਆਸਤ ਵਿਚ ਆ ਗਏ ਹਨ। ਉਨ੍ਹਾਂ ਕਿਹਾ ਕਿ ਡੰਡਾ ਚਲਾਉਣਾ ਹੋਰ ਗੱਲ ਹੈ, ਸਿਆਸਤ ਕਰਨੀ ਹੋਰ ਗੱਲ। ਸਿਆਸਤ ਉਸਦੇ ਵੱਸ ਦੀ ਗੱਲ ਨਹੀਂ।

ਇਹ ਵੀ ਪੜ੍ਹੋ : ‘ਆਪ’ ’ਚ ਸ਼ਾਮਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਕਹੀਆਂ ਵੱਡੀਆਂ ਗੱਲਾਂ, ਅਸਤੀਫ਼ੇ ’ਤੇ ਵੀ ਕੀਤਾ ਖ਼ੁਲਾਸਾ

‘ਆਪ’ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਸਿੱਖ ਨੂੰ ਬਣਾਉਣ ਤੇ ਧਰਮਸੌਤ ਨੇ ਕਿਹਾ ਕਿ ਸਾਰੇ ਹੀ ਮੁੱਖ ਮੰਤਰੀ ਸਿੱਖ ਹਨ ਪਰ ਕੇਜਰੀਵਾਲ ਨੂੰ ਕਿਸੇ ਦੀ ਵੋਟ ਨਹੀਂ ਪੈਣੀ ਕਿਉਂਕਿ ਹਰ ਇਕ ਪਾਰਟੀ ਦੇ ਨਕਾਰੇ ਹੋਏ ਵਿਅਕਤੀ ਸਾਰੇ ਹੀ ‘ਆਪ’ ਵਿਚ ਸ਼ਾਮਲ ਹੋ ਰਹੇ ਹਨ। ਧਰਮਸੌਤ ਨੇ ਕੁੰਵਰ ਵਿਜੇ ਪ੍ਰਤਾਪ ’ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦੀਆਂ ਛੇਤੀ ਹੀ ਪਰਤਾਂ ਖੁੱਲ੍ਹਣਗੀਆਂ ਅਤੇ ਉਨ੍ਹਾਂ ਨੇ ਕਿਸ ਦੇ ਕਹਿਣ ’ਤੇ ਇਹ ਸਭ ਕੁਝ ਕੀਤਾ ਇਹ ਵੀ ਆਉਣ ਵਾਲੇ ਸਮੇਂ ਵਿਚ ਖੁਲਾਸੇ ਹੋਣਗੇ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਵੱਡਾ ਧਮਾਕਾ, ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਕੁੰਵਰ ਵਿਜੇ ਪ੍ਰਤਾਪ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News