ਭਿੰਡਰਾਵਾਲੇ ਦੇ ਖਿਲਾਫ ਟਿੱਪਣੀ ਤੋਂ ਬਾਅਦ ਕੁਮਾਰ ਵਿਸ਼ਵਾਸ ਨੇ ਨਵੀਂ ਵੀਡੀਓ ਜਾਰੀ ਕਰਕੇ ਮੰਗੀ ਮੁਆਫੀ

Tuesday, Jul 18, 2017 - 06:51 PM (IST)

ਭਿੰਡਰਾਵਾਲੇ ਦੇ ਖਿਲਾਫ ਟਿੱਪਣੀ ਤੋਂ ਬਾਅਦ ਕੁਮਾਰ ਵਿਸ਼ਵਾਸ ਨੇ ਨਵੀਂ ਵੀਡੀਓ ਜਾਰੀ ਕਰਕੇ ਮੰਗੀ ਮੁਆਫੀ

ਜਲੰਧਰ— ਕੈਨੇਡਾ ਅਤੇ ਅਮਰੀਕਾ 'ਚ ਆਪਣੇ ਪ੍ਰੋਗਰਾਮ ਸਥਾਨ ਦੇ ਬਾਹਰ ਪ੍ਰਦਰਸ਼ਨ ਦਾ ਸਾਹਮਣਾ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਨੇ ਇਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ 'ਚ ਕਿਹਾ ਗਿਆ ਹੈ ਕਿ ਉਹ ਜਰਨੈਲ ਸਿੰਘ ਭਿੰਡਰਾਵਾਲੇ ਦੇ ਬਾਰੇ ਆਪਣੀ ਪਿਛਲੀ ਟਿੱਪਣੀ ਵਾਪਸ ਲੈ ਰਹੇ ਸਨ। ਉਨ੍ਹਾਂ ਨੇ ਇਕ ਨਵੀਂ ਵੀਡੀਓ ਰਿਕਾਰਡ ਕਰਕੇ ਆਪਣੀ ਟਿੱਪਣੀ ਵਾਪਸ ਲੈ ਲਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸਨ। 
ਉਨ੍ਹਾਂ ਨੇ ਕਿਹਾ, ''ਜਦੋਂ ਅਸੀਂ ਭ੍ਰਿਸ਼ਟਾਚਾਰ ਖਿਲਾਫ ਲੜਾਈ ਸ਼ੁਰੂ ਕੀਤੀ ਤਾਂ ਮੈਂ ਸਾਲ 1984 ਦੇ ਪੀੜਤਾਂ ਲਈ ਨਿਆਂ ਦੀ ਮੰਗ ਕਰਨ ਲਈ ਜੰਤਰ-ਮੰਤਰ 'ਤੇ ਭੁੱਖ ਹੜਤਾਲ 'ਤੇ ਬੈਠ ਗਿਆ ਸੀ। ਇਸ ਦੌਰਾਨ ਸਾਡੀ ਪਾਰਟੀ ਦਾ ਵਿਰੋਧ ਕਰਨ ਵਾਲੇ ਦਲਾਂ ਨੇ ਕਵਿਤਾ ਦੀਆਂ ਲਾਈਨਾਂ ਅਤੇ ਸਿਆਸੀ ਟਿੱਪਣੀਆਂ ਦੀ ਮੇਰੀ ਪੁਰਾਣੀ ਰਿਕਾਰਡਿੰਗ ਤੋਂ ਛੋਟੀ ਕਲਿੱਪ ਲੈ ਕੇ ਇਸ ਨੂੰ ਤੂਲ ਦੇ ਦਿੱਤਾ। ਇਸ ਦੇ ਬਾਵਜੂਦ ਮੈਂ ਮੁਆਫੀ ਮੰਗਦਾ ਹਾਂ। ਇਹ ਟਿੱਪਣੀ ਸੰਪਾਦਨ ਕੀਤੀ ਹੋਈ ਹੈ, ਜਿਸ ਨਾਲ ਡਿੰਡਰਾਵਾਲੇ ਦੇ ਚੇਲਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਮੈਂ ਸਾਰੇ ਧਰਮਾਂ ਦਾ ਸਨਮਾਨ ਕਰਦਾ ਹਾਂ ਅਤੇ ਨਫਰਤ ਨਾਲ ਲੜਨ ਲਈ ਮੈਂ ਇਕਜੁੱਟ ਹੋ ਜਾਣਾ ਚਾਹੁੰਦਾ ਹੈ। ਸਿੱਖ ਗ੍ਰੀਟਿੰਗ ਦੇ ਨਾਲ ਆਪਣੇ ਸੰਦੇਸ਼ ਨੂੰ ਪੂਰਾ ਕਰਦੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ।'' 
ਜ਼ਿਕਰਯੋਗ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਖਿਲਾਫ ਆਮ ਆਦਮੀ ਪਾਰਟੀ ਨੇਤਾ ਕੁਮਾਰ ਵੱਲੋਂ ਅਪਮਾਨਜਨਕ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਹੋਣ ਲੱਗੇ। ਮਾਨ ਸਮਰਥਕਾਂ ਨੇ ਰੋਸ ਮਾਰਚ ਕੱਢ ਕੇ ਕਿਹਾ ਸੀ ਕਿ ਇਸ ਤੋਂ ਪਹਿਲਾਂ ਵੀ ਕੁਮਾਰ ਵਿਸ਼ਵਾਸ ਨੇ ਮੁਸਲਮਾਨਾਂ ਦੇ ਪ੍ਰਤੀ ਇਤਰਾਜ਼ਯੋਗ ਬਿਆਨ ਦਿੱਤਾ ਸੀ। ਜੇਕਰ ਅਰਵਿੰਦ ਕੇਜਰੀਵਾਲ ਨੇ ਕੁਮਾਰ ਵਿਸ਼ਵਾਸ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਕੇਜਰੀਵਾਲ ਨੂੰ ਪੰਜਾਬ 'ਚ ਘੁੰਮਣ ਨਹੀਂ ਦਿੱਤਾ ਜਾਵੇਗਾ।


Related News