'ਕੁਲਵਿਨ ਸਿਹਰਾ' ਬਣੇ ਐਸੋਚੇਮ ਪੰਜਾਬ ਕਾਊਂਸਿਲ ਦੇ ਚੇਅਰਮੈਨ

06/06/2020 2:30:42 PM

ਚੰਡੀਗੜ੍ਹ : ਜੀ. ਐਨ. ਏ. ਐਕਸਲਸ ਲਿਮਟਿਡ ਦੇ ਐਗਜ਼ੇਕਿਊਟਿਵ ਡਾਇਰੈਕਟਰ ਕੁਲਵਿਨ ਸਿਹਰਾ ਨੇ ਐਸੋਚੇਮ ਪੰਜਾਬ ਕਾਊਂਸਿਲ ਦੇ ਚੇਅਰਮੈਨ ਦਾ ਕਾਰਜਭਾਰ ਸੰਭਾਲ ਲਿਆ ਹੈ। ਸਿਹਰਾ ਦਾ ਗਲੋਬਲ ਵਿਕਾਸ ਅਤੇ ਵਿਨਿਰਮਾਣ ਖੇਤਰ 'ਚ ਬਿਹਤਰੀਨ ਤਜ਼ੁਰਬਾ ਹੈ। ਸਿਹਰਾ ਐਸੋਚੇਮ ਪੰਜਾਬ ਕਾਊਂਸਿਲ ਦੀ ਅਗਵਾਈ ਕਰਨਗੇ। ਐਸੋਚੇਮ ਦੀ ਪੰਜਾਬ ਕਾਊਂਸਿਲ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ, 'ਅਸੀਂ ਸਾਰੇ ਉਦਯੋਗਾਂ ਦੇ ਸਰਵ ਹਿੱਤ ਲਈ ਕੰਮ ਕਰਾਂਗੇ ਅਤੇ ਸੂਬਾ ਸਰਕਾਰ ਨਾਲ ਨੀਤੀ ਸਬੰਧੀ ਇਨਪੁਟ ਸਾਂਝੀ ਕਰਾਂਗੇ, ਜੋ ਇਕ ਨਵੀਂ ਵਿਸ਼ਵ ਵਿਵਸਥਾ ਬਣਾਉਣ ਦੀ ਪ੍ਰਕਿਰਿਆ 'ਚ ਹੈ ਕਿਉਂਕਿ ਦੇਸ਼ ਤਾਲਾਬੰਦੀ 'ਚੋਂ ਬਾਹਰ ਆ ਰਿਹਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਦੂਜੇ ਸੂਬਿਆਂ ਲਈ ਚੱਲਣਗੀਆਂ CTU ਬੱਸਾਂ, ਆਨਲਾਈਨ ਹੋਣਗੀਆਂ ਟਿਕਟਾਂ ਪੱਕੀਆਂ

ਪੰਜਾਬ ਨੂੰ ਵਿਕਾਸ ਦਾ ਇਹ ਸੁਨਹਿਰੀ ਮੌਕਾ ਹਾਸਲ ਕਰਨਾ ਚਾਹੀਦਾ ਹੈ। ਤਾਲਾਬੰਦੀ 'ਚ ਢਿੱਲ ਦੇ ਨਾਲ ਹੀ ਸਪਲਾਈ ਵਾਲਾ ਹਿੱਸਾ ਤਿਆਰ ਹੈ ਪਰ ਮੰਗ ਘੱਟ ਹੈ, ਹਾਲਾਂਕਿ ਜੀ. ਐਸ. ਟੀ. ਅਤੇ ਆਮਦਨ ਟੈਕਸ ਦੀਆਂ ਕੁਝ ਦਰਾਂ 'ਚ ਕਟੌਤੀ ਮਦਦ ਕਰ ਸਕਦੀ ਹੈ, ਜਿਹੜਾ ਕਿ ਸਰਕਾਰ ਲਈ ਇਕ ਔਖਾ ਫੈਸਲਾ ਹੋ ਸਕਦਾ ਹੈ।' ਸਿਹਰਾ ਨੇ ਭਾਰਤ ਦੀ ਮੌਜੂਦਾ ਸਥਿਤੀ ਅਤੇ ਵੈਸ਼ਵਿਕ ਸਥਿਤੀ ਜੀ-7 ਸੰਮੇਲਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਧਾਨ ਮੰਤਰੀ ਨੂੰ ਸੱਦਾ ਦੇਣ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਇਹ ਉਦਯੋਗਾਂ ਲਈ ਇਕ ਮਹਾਨ ਪ੍ਰੇਰਕ ਹੋਵੇਗਾ, ਇਸ ਨਾਲ ਭਾਰਤ ਨੂੰ ਦੁਨੀਆ ਦੇ ਵਿਕਸਿਤ ਦੇਸ਼ਾਂ ਦੇ ਨਾਲ ਹਿੱਸਾ ਲੈਣ ਅਤੇ ਕੌਮਾਂਤਰੀ ਅਰਥ ਵਿਵਸਥਾ ਦੀ ਸੇਵਾ ਕਰਨ ਦਾ ਬਿਹਤਰ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਐਸੋਚੇਮ ਪੰਜਾਬ ਦੇ ਲਈ ਇਕ ਮਜ਼ਬੂਤ ਕਾਊਂਸਿਲ ਦਾ ਨਿਰਮਾਣ ਕਰਨਾ ਹੈ ਅਤੇ ਸੂਬੇ ਦੀ ਤਰੱਕੀ ਲਈ ਸਰਕਾਰ ਨਾਲ ਉਹ ਸਰਗਰਮ ਰੂਪ 'ਚ ਕੰਮ ਕਰਨਗੇ।
ਇਹ ਵੀ ਪੜ੍ਹੋ : ਸਿਹਤ ਮਹਿਕਮੇ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਨਿਗਮ ਮੁਲਾਜ਼ਮਾਂ ਨੂੰ ਕੋਰੋਨਾ ਜਾਂਚ ਕੀਤੇ ਬਿਨਾਂ ਭੇਜਿਆ ਵਾਪਸ


Babita

Content Editor

Related News