ਪੰਜਾਬ ਵਿਧਾਨ ਸਭਾ ਦੀ ਚੱਲਦੀ ਕਾਰਵਾਈ ''ਚ ਰੋ ਪਏ ਸਪੀਕਰ ਸੰਧਵਾਂ! ਚੱਲਦਾ ਸੀ ਕਿਸਾਨਾਂ ਦਾ ਮੁੱਦਾ

03/08/2024 6:39:26 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕਿਸਾਨਾਂ 'ਤੇ ਹੋਏ ਤਸ਼ੱਦਦ ਦੇ ਮੁੱਦੇ ਨੂੰ ਲੈ ਕੇ ਸਦਨ ਅੰਦਰ ਹੀ ਰੋ ਪਏ। ਦਰਅਸਲ ਬੀਤੇ ਦਿਨ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਸੰਧਵਾਂ ਨੇ ਕਿਹਾ ਕਿ ਕਿਸਾਨ ਦੇਸ਼ ਦੇ ਅੰਨਦਾਤਾ ਹੈ, ਇਕੱਲੇ ਪੰਜਾਬ ਦਾ ਨਹੀਂ ਅਤੇ ਕਿਸਾਨ ਜੱਥੇਬੰਦੀਆਂ 'ਤੇ ਗੋਲੀ ਨਹੀਂ ਚਲਾਈ ਜਾਂਦੀ।

ਇਹ ਵੀ ਪੜ੍ਹੋ : ਮਹਾਸ਼ਿਵਰਾਤਰੀ 'ਤੇ ਲੱਖਾਂ ਭਗਤਾਂ ਨੇ ਪ੍ਰਾਚੀਨ ਸ਼ਿਵ ਮੰਦਰਾਂ ਦੇ ਕੀਤੇ ਦਰਸ਼ਨ, ਲੱਗੀਆਂ ਲੰਬੀਆਂ ਲਾਈਨਾਂ (ਤਸਵੀਰਾਂ)

ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਦੌਰਾਨ ਪੁਲਸ ਵਲੋਂ ਕੀਤੇ ਤਸ਼ੱਦਦ ਦੌਰਾਨ ਜ਼ਖਮੀ ਹੋਏ ਕਿਸਾਨਾਂ ਦਾ ਉਹ ਰਾਜਪੁਰਾ ਵਿਖੇ ਪਤਾ ਲੈਣ ਗਈ ਸੀ ਤਾਂ ਉਨ੍ਹਾਂ ਨੂੰ 10ਵੀਂ ਜਮਾਤ 'ਚ ਪੜ੍ਹਦਾ ਇਕ ਬੱਚਾ ਮਿਲਿਆ, ਜਿਸ ਦੀ ਬਾਂਹ ਵਿੱਚੋਂ ਦੀ ਗੋਲੀ ਲੰਘੀ ਹੋਈ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸ਼ਹਿਰਾਂ 'ਚ 40 ਫ਼ੀਸਦੀ ਜੋੜੇ IVF ਕਰਵਾਉਣ ਲਈ ਮਜਬੂਰ, ਸਿਹਤ ਮੰਤਰੀ ਬੋਲੇ-ਭਰੇ ਪਏ ਨੇ ਸੈਂਟਰ

ਇਸ ਤਰ੍ਹਾਂ ਦਾ ਦੁਸ਼ਮਣ ਦੇਸ਼ ਦੇ ਨਾਗਰਿਕਾਂ ਨਾਲ ਵੀ ਨਹੀਂ ਕੀਤਾ ਜਾਂਦਾ। ਸੰਧਵਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਸ ਨੂੰ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ ਅਤੇ ਅੰਨਦਾਤੇ ਨਾਲ ਵੱਡਾ ਧੱਕਾ ਕੀਤਾ ਗਿਆ ਹੈ। ਇਸ ਦੌਰਾਨ ਉਹ ਰੁਮਾਲ ਨਾਲ ਅੱਖਾਂ ਵਿਚਲੇ ਹੰਝੂ ਵੀ ਸਾਫ਼ ਕਰਦੇ ਹੋਏ ਦਿਖਾਈ ਦਿੱਤੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


Babita

Content Editor

Related News