ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਵੱਡਾ ਬਿਆਨ
Thursday, Mar 21, 2024 - 11:44 PM (IST)
ਜਲੰਧਰ (ਰਮਨਦੀਪ ਸਿੰਘ ਸੋਢੀ)– ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਭਾਜਪਾ ਖ਼ਿਲਾਫ਼ ਤਿੱਖਾ ਬਿਆਨ ਦਿੱਤਾ ਹੈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ‘‘ਦੇਸ਼ ਦੀ ਪਛਾਣ, ਦੇਸ਼ ਦੀ ਤਾਕਤ ਦੀ ਪਛਾਣ ਉਸ ਦੇ ਇੰਸਟੀਚਿਊਟ ਤੋਂ ਹੁੰਦੀ ਹੈ। ਅੱਜ ਸਾਡੇ ਇੰਸਟੀਚਿਊਟ ਜਿਵੇਂ ਈ. ਡੀ., ਸੀ. ਬੀ. ਆਈ. ਤੇ ਸਾਡੇ ਬੈਂਕ, ਇਨ੍ਹਾਂ ਸਾਰਿਆਂ ਨੂੰ ਕੰਪਰੋਮਾਈਜ਼ ਕਰਕੇ ਭਾਜਪਾ ਨੇ ਆਪਣੇ ਵਿਰੋਧੀਆਂ, ਜੋ ਲੋਕਾਂ ਦੀ ਆਵਾਜ਼ ਹੁੰਦੇ ਹਨ, ਉਸ ਆਵਾਜ਼ ਨੂੰ ਦਬਾਉਣ ਲਈ ਭਾਜਪਾ ਸਰਕਾਰ ਦੇਸ਼ ਦੇ ਚੁਣੇ ਹੋਏ ਮੁੱਖ ਮੰਤਰੀਆਂ ਨੂੰ ਡਰਾਉਣ ਤੇ ਉਨ੍ਹਾਂ ਨੂੰ ਕੈਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਕਿੰਨੇ ਕਰੋੜ ਦੇ ਮਾਲਕ ਨੇ ਅਰਵਿੰਦ ਕੇਜਰੀਵਾਲ ਤੇ ਕਿੰਨੀ ਹੈ ਜ਼ਮੀਨ? ਜਾਣੋ ਦਿੱਲੀ ਦੇ CM ਦੀ ਜਾਇਦਾਦ ਬਾਰੇ ਸਭ ਕੁਝ
ਸੰਧਵਾਂ ਨੇ ਅੱਗੇ ਕਿਹਾ, ‘‘ਅਰਵਿੰਦ ਕੇਜਰੀਵਾਲ, ਜਿਨ੍ਹਾਂ ਨੇ ਦੇਸ਼ ਦੇ ਆਮ ਲੋਕਾਂ ਲਈ ਬਹੁਤ ਕੰਮ ਕੀਤੇ ਹਨ। ਲੋਕਾਂ ਨੂੰ ਉਹ ਸਹੂਲਤਾਂ ਦਿੱਤੀਆਂ ਹਨ, ਜੋ ਵੱਡੇ-ਵੱਡੇ ਮੰਤਰੀਆਂ ਨੂੰ ਮਿਲਦੀਆਂ ਸਨ। ਮੁਫ਼ਤ ਇਲਾਜ ਦੀ ਸੁਵਿਧਾ ਉਨ੍ਹਾਂ ਨੇ ਕਰਵਾਈ, ਚੰਗੀ ਪੜ੍ਹਾਈ ਦੀ ਸੁਵਿਧਾ ਕਰਵਾਈ ਤਾਂ ਜੋ ਦੇਸ਼ ਦੇ ਨੌਜਵਾਨ ਮਜ਼ਬੂਤ ਹੋ ਸਕਣ। ਇਸ ਦੇ ਨਾਲ ਹੀ ਮੁਫ਼ਤ ਬਿਜਲੀ ਦੀ ਸੁਵਿਧਾ ਲੋਕਾਂ ਨੂੰ ਦਿੱਤੀ।’’
ਅਖੀਰ ’ਚ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ‘‘ਇਹੀ ਸੋਚ ਦਿੱਲੀ ਤੋਂ ਚੱਲ ਕੇ ਪੰਜਾਬ ’ਚ ਆਈ ਤੇ ਪੰਜਾਬ ਤੋਂ ਹੁਣ ਪੂਰੇ ਦੇਸ਼ ’ਚ ਜਾ ਰਹੀ ਹੈ। ਇਸ ਨੂੰ ਰੋਕਣ ਲਈ ਡਰੀ ਹੋਈ ਭਾਜਪਾ, ਜਿਸ ਨੂੰ ਆਪਣਾ ਅੰਤ ਨਜ਼ਰ ਆ ਰਿਹਾ ਹੈ, ਉਸ ਨੇ ਅੱਜ ਇਹ ਗੁਨਾਹ ਕੀਤਾ ਹੈ ਤੇ ਇਹ ਗੁਨਾਹ ਦੇਸ਼ ਦੇ ਖ਼ਿਲਾਫ਼ ਹੈ, ਲੋਕਤੰਤਰ ਦੇ ਖ਼ਿਲਾਫ਼ ਹੈ ਤੇ ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਦੇ ਖ਼ਿਲਾਫ਼ ਇਹ ਘਿਨੌਣਾ ਅਪਰਾਧ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।