ਮੁੜ ਸੁਰਖੀਆਂ ''ਚ ਕੁੱਲ੍ਹੜ ਪਿੱਜ਼ਾ ਕੱਪਲ, ਇਤਰਾਜ਼ਯੋਗ ਵੀਡੀਓ ਲੀਕ ਮਾਮਲੇ ''ਤੇ ਪਹਿਲੀ ਵਾਰ ਤੋੜੀ ਚੁੱਪੀ
Thursday, Aug 01, 2024 - 07:22 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਆ ਗਿਆ ਹੈ। ਦਰਅਸਲ ਕੁੱਲ੍ਹੜ ਪਿੱਜ਼ਾ ਕੱਪਲ ਨੇ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਪਹਿਲੀ ਵਾਰ ਇਕੱਠੇ ਜੋੜੇ ਨੇ ਚੁੱਪੀ ਤੋੜੀ ਹੈ। ਕੱਪਲ ਨੇ ਇਕ ਸੋਸ਼ਲ ਮੀਡੀਆ ਪੌਡਕਾਸਟ ਵਿਚ ਦੱਸਿਆ ਕਿ ਇਤਰਾਜ਼ਯੋਗ ਵੀਡੀਓ ਦੇ ਲੀਕ ਹੋਣ ਦੇ ਸਮੇਂ ਜੋ ਮੁਸ਼ਕਿਲ ਉਨ੍ਹਾਂ 'ਤੇ ਆਈ ਸੀ, ਉਸ ਤਰ੍ਹਾਂ ਦੀ ਮੁਸ਼ਕਿਲ ਕਿਸੇ ਦੁਸ਼ਮਣ 'ਤੇ ਵੀ ਨਾ ਆਵੇ। ਉਨ੍ਹਾਂ ਦੱਸਿਆ ਕਿ ਅੱਜ ਵੀ ਉਸ ਪਲ ਬਾਰੇ ਸੋਚ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਗੁਰਪ੍ਰੀਤ ਨੇ ਕਿਹਾ ਕਿ ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਅਸੀਂ ਇਹ ਸਭ ਮਸ਼ਹੂਰ ਹੋਣ ਲਈ ਕੀਤਾ ਸੀ। ਫੇਮਸ ਤਾਂ ਅਸੀਂ ਉਦੋਂ ਵੀ ਸੀ, ਜਦੋਂ ਰੇਹੜੀ ਲਗਾਉਂਦੇ ਸੀ। ਸਟ੍ਰੀਟ ਵੈਂਡਰ ਤੋਂ ਰੈਸਟੋਰੈਂਟ ਤੱਕ ਦਾ ਸਫ਼ਰ ਬੜੀ ਮਿਹਨਤ ਨਾਲ ਪੂਰਾ ਕੀਤਾ ਸੀ ਪਰ ਉਸ ਘਟਨਾ ਤੋਂ ਬਾਅਦ ਸਾਡੀ ਵਿਕਰੀ ਸਿਰਫ਼ 10 ਫ਼ੀਸਦੀ ਰਹਿ ਗਈ ਹੈ।
ਜਦੋਂ ਘਟਨਾ ਵਾਪਰੀ ਤਾਂ ਬੱਚਾ 3 ਦਿਨ ਦਾ ਸੀ
ਸਹਿਜ ਅਰੋੜਾ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਨ੍ਹਾਂ ਬੱਚਾ ਤਿੰਨ ਦਿਨ ਦਾ ਸੀ। ਉਸ ਨੂੰ ਪੀਲੀਆ ਸੀ। ਉਹ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ। ਸਮਾਂ ਸਵੇਰੇ ਸਾਢੇ ਨੌਂ ਦਾ ਸੀ। ਅਚਾਨਕ ਉਨ੍ਹਾਂ ਨੂੰ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਦੇ ਨਾਲ ਹੀ ਘਰੋਂ ਵੀ ਫੋਨ ਆਉਂਦਾ ਹੈ। ਫਿਰ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਇਸ ਦਾ ਧਿਆਨ ਰੱਖੋ। ਉਸ ਸਮੇਂ ਮਾਂ ਬੱਚੇ (ਵਾਰਿਸ) ਨੂੰ ਲੈ ਕੇ ਜਾ ਰਹੀ ਸੀ ਤਾਂ ਰਿਕਸ਼ਾ ਪਲਟ ਗਿਆ। ਉਸ ਸਮੇਂ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਹਾਲਾਂਕਿ ਉਨ੍ਹਾਂ ਨੇ ਪੁਲਸ ਕੋਲ ਬਲੈਕਮੇਲਿੰਗ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ- ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਕੰਮ 'ਤੇ ਜਾ ਰਹੇ ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਇਕ ਦੂਜੇ ਨੂੰ ਹੌਂਸਲਾ ਦੇਣ ਲਈ ਵੀ ਨਹੀਂ ਸਨ ਕੋਈ ਸ਼ਬਦ ਨਹੀਂ ਸਨ
ਗੁਰਪ੍ਰੀਤ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋਇਆ ਹੈ। ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ ਸੀ। ਸਹਿਜ ਨੇ ਦੱਸਿਆ ਕਿ ਗੁਰਪ੍ਰੀਤ ਡੇਢ ਦਿਨ ਤੋਂ ਕਮਰੇ ਤੋਂ ਬਾਹਰ ਨਹੀਂ ਆ ਰਹੀ ਸੀ। ਬੜੀ ਮੁਸ਼ਕਿਲ ਨਾਲ ਇਸ ਨੂੰ ਕਮਰੇ ਵਿਚੋਂ ਬਾਹਰ ਲਿਆਂਦਾ ਗਿਆ। ਉਥੇ ਹੀ ਇਸ ਦੀ ਗੋਦ ਵਿਚ ਵਾਰ-ਵਾਰ ਵਾਰਿਸ ਨੂੰ ਦੇ ਰਹੇ ਸੀ। ਸਾਡੇ ਕੋਲ ਇਕ ਦੂਜੇ ਨੂੰ ਹੌਂਸਲਾ ਦੇਣ ਲਈ ਸ਼ਬਦ ਨਹੀਂ ਸਨ।
ਪੁੱਤਰ ਦੇ ਕਾਰਨ ਹੀ ਜ਼ਿੰਦਾ ਹਾਂ
ਗੁਰਪ੍ਰੀਤ ਨੇ ਦੱਸਿਆ ਕਿ ਜੇਕਰ ਅੱਜ ਮੈਂ ਜ਼ਿੰਦਾ ਹਾਂ ਤਾਂ ਬੇਟੇ ਦੇ ਕਾਰਨ ਹੀ ਜ਼ਿੰਦਾ ਹਾਂ। ਮੈਨੂੰ ਪਤਾ ਸੀ ਕਿ ਮੇਰੇ ਜਾਣ ਦੇ ਬਾਅਦ ਮੇਰੇ ਬੇਟੇ ਨੂੰ ਨਹੀਂ ਪੁੱਛੇਗਾ। ਉਸ ਸਮਾਂ ਦਾ ਜੋ ਮੈਂਟਲ ਸਟਰੈਸ ਸੀ, ਉਸ ਨੂੰ ਉਹ ਅੱਜ ਵੀ ਫੇਸ ਕਰ ਰਹੀ ਹੈ। ਕਈ ਤਰ੍ਹਾਂ ਦੀਆਂ ਸਰੀਰਕ ਦਿੱਕਤਾਂ ਉਨ੍ਹਾਂ ਨੂੰ ਆਉਂਦੀਆਂ ਹਨ ਪਰ ਫਿਰ ਵੀ ਜ਼ਿੰਦਗੀ ਜੀਅ ਰਹੇ ਹਨ। ਸਹਿਜ ਨੇ ਦੱਸਿਆ ਕਿ ਉਸ ਮੁਸ਼ਕਿਲ ਸਮੇਂ ਵਿਚ ਜ਼ਿਆਦਾਤਰ ਲੋਕ ਉਨ੍ਹਾਂ ਦੇ ਖ਼ਿਲਾਫ਼ ਸਨ,ਤਾਂ ਕੁਝ ਲੋਕ ਉਨ੍ਹਾਂ ਦੇ ਨਾਲ ਵੀ ਸਨ। ਉਨ੍ਹਾਂ ਵਿਚ ਅਭਿਨੇਤਾ ਪ੍ਰਿੰਸ ਨਰੂਲਾ ਸਨ, ਉਨ੍ਹਾਂ ਦਾ ਉਸ ਨੂੰ ਵੁਆਇਸ ਨੋਟ ਆਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਦੁਨੀਆ ਵਿਚ ਬਹੁਤ ਹੀ ਕੁਝ ਹੋ ਜਾਂਦਾ ਹੈ ਪਰ ਤੁਸੀਂ ਹਿੰਮਤ ਨਾ ਹਾਰੋ। ਨਹੀਂ ਤਾਂ ਉਹ ਲੋਕ ਅੱਗੇ ਜਾਣਗੇ, ਜੋ ਤੁਹਾਨੂੰ ਹਰਾਉਣਾ ਚਾਹੁੰਦੇ ਹਨ। ਇਸ ਦੌਰਾਨ ਐਮੀ ਵਿਰਕ ਦੇ ਇਲਾਵਾ ਕਈ ਸਟਾਰ ਨੇ ਉਨ੍ਹਾਂ ਨੂੰ ਪਾਜ਼ੇਟਿਵ ਸ਼ਬਦ ਲਿਖੇ। ਕੁਝ ਦਿਨ ਪਹਿਲਾਂ ਹੀ ਸਾਡੀ ਗੱਡੀ 'ਤੇ ਹਮਲਾ ਹੋਇਆ ਸੀ। ਗੁਰਪ੍ਰੀਤ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਵਾਰਿਸ 10 ਮਹੀਨਿਆਂ ਦਾ ਹੋ ਗਿਆ ਹੈ। ਉਸ ਦੇ ਲਈ ਅਸੀਂ ਕੋਈ ਸੈਲੀਬ੍ਰੇਸ਼ਨ ਨਹੀਂ ਕੀਤਾ। ਗੁਰਪ੍ਰੀਤ ਨੇ ਰੋਂਦੇ ਹੋਏ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਬਹੁਤ ਆਨੰਦ ਮਾਨਦੇ ਸਨ ਪਰ ਹੁਣ ਆਪਣੇ ਬੱਚਿਆਂ ਨੂੰ ਘੁਮਾਉਣ ਨਹੀਂ ਲੈ ਕੇ ਜਾਂਦੇ ਹਨ, ਉਸ ਨੂੰ ਘਰ ਵਿਚ ਹੀ ਰੱਖਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਉਸ ਦੀ ਕੋਈ ਤਸਵੀਰ ਲੈ ਕੇ ਉਸ ਦੇ ਬਾਰੇ ਗਲਤ ਨਾ ਲਿਖੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।