ਮੁੜ ਚਰਚਾ 'ਚ 'ਕੁੱਲ੍ਹੜ ਪਿੱਜ਼ਾ' ਕੱਪਲ, ਸਹਿਜ ਅਰੋੜਾ ਬੋਲੇ, ਫੇਕ ਨਹੀਂ ਸੀ ਨਿੱਜੀ ਵੀਡੀਓ, ਇੰਝ ਹੋਈ ਵਾਇਰਲ

Monday, Nov 20, 2023 - 06:48 PM (IST)

ਮੁੜ ਚਰਚਾ 'ਚ 'ਕੁੱਲ੍ਹੜ ਪਿੱਜ਼ਾ' ਕੱਪਲ, ਸਹਿਜ ਅਰੋੜਾ ਬੋਲੇ, ਫੇਕ ਨਹੀਂ ਸੀ ਨਿੱਜੀ ਵੀਡੀਓ, ਇੰਝ ਹੋਈ ਵਾਇਰਲ

ਜਲੰਧਰ- ਜਲੰਧਰ ਦੇ ਮਸ਼ਹੂਰ ਕੁੱਲੜ੍ਹ ਪਿੱਜ਼ਾ ਕੱਪਲ ਦੀਆਂ ਇਤਰਾਜ਼ਯੋਗ ਵਾਇਰਲ ਹੋਈਆਂ ਵੀਡੀਓਜ਼ ਦਾ ਮਾਮਲਾ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਦਰਅਸਲ ਇਸ ਮਾਮਲੇ ਵਿਚ ਕੁੱਲ੍ਹੜ ਪਿੱਜ਼ਾ ਦੇ ਮਾਲਕ ਸਹਿਜ ਅਰੋੜਾ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ ਕੀਤਾ ਹੈ। ਸੋਸ਼ਲ ਵਰਕਰ ਦੇ ਟਾਕ ਸ਼ੋਅ ਵਿਚ ਪਹੁੰਚੇ ਸਹਿਜ ਅਰੋੜਾ ਨੇ ਦੱਸਿਆ ਕਿ ਆਖਿਰ ਉਨ੍ਹਾਂ ਦੀ ਪ੍ਰਾਈਵੇਟ ਵੀਡੀਓ ਕਿਵੇਂ ਵਾਇਰਲ ਹੋਈ। ਸਹਿਜ ਅਰੋੜਾ ਨੇ ਟਾਕ ਸ਼ੋਅ ਵਿਚ ਮੰਨਿਆ ਕਿ ਇਹ ਵੀਡੀਓ ਬਣਾਉਣਾ ਉਨ੍ਹਾਂ ਦੀ ਗਲਤੀ ਹੈ। 

ਉਨ੍ਹਾਂ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਬਣਾਈ ਵੀਡੀਓ ਨੂੰ ਕਿਵੇਂ ਕਿਸ ਤਰ੍ਹਾਂ ਹਿਸਟਰੀ ਵਿਚੋਂ ਕੱਢ ਕੇ ਵਾਇਰਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਸ ਮੋਬਾਇਲ ਵਿਚੋਂ ਇਹ ਵੀਡੀਓ ਕੱਢੀ ਗਈ ਹੈ, ਉਸ ਫੋਨ ਨੂੰ ਕਾਫ਼ੀ ਦੇਰ ਪਹਿਲਾਂ ਹੀ ਚਲਾਉਣਾ ਬੰਦ ਕਰ ਦਿੱਤਾ ਸੀ ਅਤੇ ਉਸ ਨੂੰ ਦੁਕਾਨ ਦੇ ਕਾਊਂਟਰ 'ਤੇ ਪੇਮੈਂਟ ਲੈਣ ਅਤੇ ਦੇਣ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਫੇਮ ਮਿਲਦਾ ਗਿਆ ਤਾਂ ਦਿਮਾਗ ਵਿਚ ਕਦੇ ਨਹੀਂ ਆਇਆ ਕਿ ਮੈਂ ਇਸ ਫੋਨ ਵਿਚ ਕੋਈ ਵੀਡੀਓ ਵੀ ਬਣਾਈ ਹੈ। 

ਇਹ ਵੀ ਪੜ੍ਹੋ: ਵੱਡੀ ਖ਼ਬਰ: UK ਦੇ ਸਿੱਖ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

PunjabKesari

ਦੁਕਾਨ ਵਿਚ ਨੇਪਾਲੀ ਕੁੜੀ ਨੌਕਰੀ ਕਰਦੀ ਸੀ ਪਰ ਇਸ ਦੌਰਾਨ ਉਸ ਦਾ ਸੁਭਾਅ ਵਿਗੜ ਗਿਆ, ਜਿਸ ਤੋਂ ਬਾਅਦ ਅਸੀਂ ਕੰਮ 'ਤੇ ਆਉਣ ਤੋਂ ਮਨ੍ਹਾ ਕਰ ਦਿੱਤਾ। ਕੁਝ ਦਿਨਾਂ ਬਾਅਦ ਭੈਣ ਨੂੰ ਮੋਬਾਇਲ ਵਿਚ ਇਕ ਵੀਡੀਓ ਆਈ ਅਤੇ ਉਸ ਨੂੰ ਬਲੈਕਮੇਲ ਕਰਕੇ ਪੈਸੇ ਦੀ ਮੰਗ ਕੀਤੀ ਹੈ। ਰੋਂਦੀ ਹੋਈ ਭੈਣ ਨੇ ਮੈਨੂੰ ਫੋਨ ਕੀਤਾ ਕਿ ਇਹ ਤੁਹਾਡੀ ਕੋਈ ਵੀਡੀਓ ਹੈ, ਜਿਸ ਤੋਂ ਬਾਅਦ ਅਸੀਂ ਤੁਰੰਤ ਥਾਣੇ ਪਹੁੰਚ ਗਏ। ਜਦਕਿ ਸਾਰਾ ਸ਼ੱਕ ਨੇਪਾਲੀ ਕੁੜੀ 'ਤੇ ਪਿਆ ਪਰ ਮਾਮਲੇ ਦੀ ਪੂਰੀ ਪੁਸ਼ਟੀ ਨਹੀਂ ਹੋਈ।

ਪਹਿਲੀ ਵੀਡੀਓ 'ਚ ਸਾਡਾ ਚਿਹਰਾ ਅਤੇ ਆਵਾਜ਼ ਨਜ਼ਰ ਨਹੀਂ ਆ ਰਹੀ ਸੀ ਪਰ ਜਦੋਂ ਅਸੀਂ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ ਤਾਂ ਉੱਥੇ ਮੌਜੂਦ ਲੋਕਾਂ ਨੇ ਮੈਨੂੰ ਕਿਹਾ ਕਿ ਕਹਿ ਦਿਓ ਕਿ ਇਹ ਫਰਜ਼ੀ ਹੈ। ਮੈਂ ਇੰਝ ਹੀ ਬੋਲਿਆ ਕਿ ਇਹ ਵੀਡੀਓ ਫਰਜ਼ੀ ਹੈ ਮੇਰੀ ਨਹੀਂ ਹੈ, ਮੇਰੇ ਬੋਲਣ ਮਗਰੋਂ ਹੀ ਬਲੈਕਮੇਲਰ ਨੇ 3 ਵੀਡੀਓਜ਼ ਵਾਇਰਲ ਕਰ ਦਿੱਤੀਆਂ। ਲੋਕਾਂ ਨੇ ਇਨ੍ਹਾਂ ਵੀਡੀਓਜ਼ ਨੂੰ ਇੰਨਾ ਵਾਇਰਲ ਕਰ ਦਿੱਤਾ ਕਿ ਅਸੀਂ ਪੂਰੀ ਤਰ੍ਹਾਂ ਦੁਖ਼ੀ ਹੋ ਗਏ। ਪੁਲਸ ਨੇ ਨੇਪਾਲੀ ਕੁੜੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸਹਿਜ ਅਰੋੜਾ ਦਾ ਇਥੋਂ ਤੱਕ ਕਹਿਣਾ ਹੈ ਕਿ ਤਾਂ ਲੋਕ ਉਨ੍ਹਾਂ ਦੀ ਦੁਕਾਨ 'ਤੇ ਬੈਠ ਕੇ ਖਾਂਦੇ ਸਨ ਅਤੇ ਸਾਡੀਆਂ ਵੀਡੀਓਜ਼ ਵੇਖਦੇ ਸਨ।

ਇਹ ਵੀ ਪੜ੍ਹੋ: ਜਲੰਧਰ ਦੇ ਪਿੰਡ ਸੀਹੋਵਾਲ ਦਾ ਨੰਬਰਦਾਰ ਮੁਅੱਤਲ, ਲੱਗਾ ਜੁਰਮਾਨਾ, ਜਾਣੋ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News