ਕੁੱਲ੍ਹੜ ਪਿੱਜ਼ਾ ਕੱਪਲ ਮਗਰੋਂ ਪੰਜਾਬ ਦੀ ਇਕ ਹੋਰ ਸੋਸ਼ਲ ਮੀਡੀਆ ਸਟਾਰ ਦਾ ਪ੍ਰਾਈਵੇਟ ਵੀਡੀਓ ਵਾਇਰਲ
Wednesday, Oct 11, 2023 - 01:27 PM (IST)
ਜਲੰਧਰ (ਬਿਊਰੋ) - ਹਾਲ ਹੀ 'ਚ ਇਕ ਜੋੜਾ ਆਪਣੇ ਪ੍ਰਾਈਵੇਟ ਬੈੱਡਰੂਮ ਦੀ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਆਇਆ ਸੀ। ਇਹ ਹੈ ਕੁੱਲ੍ਹੜ ਪਿੱਜ਼ਾ ਦੇ ਨਾਮ ਨਾਲ ਮਸ਼ਹੂਰ ਆਉਟਲੈਟ ਨੂੰ ਚਲਾਉਣ ਵਾਲਾ ਜੋੜਾ। ਜੋੜੇ ਦਾ ਇੱਕ ਵੀਡੀਓ ਨੇ ਖੂਬ ਵਾਇਰਲ ਹੋਇਆ ਸੀ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ। ਹਾਲਾਂਕਿ ਬਾਅਦ 'ਚ ਜੋੜੇ ਨੇ ਖੁਦ ਹੀ ਵੀਡੀਓ ਰਾਹੀਂ ਲੋਕਾਂ ਨੂੰ ਦੱਸਿਆ ਕਿ ਵੀਡੀਓ AI ਰਾਹੀਂ ਬਣਾਈ ਗਈ ਹੈ। ਹੁਣ ਇਕ ਸੋਸ਼ਲ ਮੀਡੀਆ ਸਟਾਰ ਆਪਣੇ ਪ੍ਰਾਈਵੇਟ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਹੈ।
2 ਮਿੰਟ ਦੀ ਹੋਈ ਵੀਡੀਓ ਵਾਇਰਲ
ਕਥਿਤ 2 ਮਿੰਟ ਦੀ ਵੀਡੀਓ ਨੂੰ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਮੈਸੇਜਿੰਗ ਐਪਸ ਦੁਆਰਾ ਤੇਜ਼ੀ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਸ ਨੇ ਟੈਲੀਗ੍ਰਾਮ ਚੈਨਲਾਂ, ਯੂਟਿਊਬ, ਟਵਿੱਟਰ ਅਤੇ ਇੱਥੋਂ ਤੱਕ ਕਿ ਬਹੁਤ ਸਾਰੀਆਂ ਅਡਲਟ ਸਾਈਟਾਂ ਤੱਕ ਪਹੁੰਚ ਕੀਤੀ ਸੀ। ਵੀਡੀਓ 'ਚ ਔਰਤ ਸਪੱਸ਼ਟ ਤੌਰ 'ਤੇ ਇਤਰਾਜ਼ਯੋਗ ਹਾਲਤ 'ਚ ਨਜ਼ਰ ਆ ਰਹੀ ਸੀ, ਜਿਸ ਕਾਰਨ ਇਹ ਕੁਝ ਹੀ ਸਮੇਂ 'ਚ ਵਾਇਰਲ ਹੋਣ ਲੱਗਾ।
ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ਸਟਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਫਾਲੋਵਰਜ਼ ਨੂੰ ਕਿਹਾ ਕਿ ਇਹ ਵੀਡੀਓ ਫੇਕ ਹੈ ਅਤੇ ਇਸ ਵੀਡੀਓ 'ਚ ਨਜ਼ਰ ਆ ਰਹੀ ਹੈ ਲੜਕੀ ਮੈਂ ਨਹੀਂ ਹਾਂ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਸਟਾਰ ਨੇ ਵੀਡੀਓ ਨੂੰ ਅੱਗੇ ਨਾ ਸ਼ੇਅਰ ਕਰਨ ਦੀ ਅਪੀਲ ਵੀ ਕੀਤੀ।
ਇਹ ਖ਼ਬਰ ਵੀ ਪੜ੍ਹੋ - ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੂੰ ਫਲਸਤੀਨ ਦਾ ਸਮਰਥਨ ਕਰਨਾ ਪਿਆ ਮਹਿੰਗਾ, ਨੌਕਰੀ ਤੋਂ ਕੱਢਿਆ
ਪੰਜਾਬ ਦੀ ਰਹਿਣ ਵਾਲੀ ਹੈ ਸੋਸ਼ਲ ਮੀਡੀਆ ਸਟਾਰ
ਖ਼ਬਰਾਂ ਮੁਤਾਬਕ, ਸੋਸ਼ਲ ਮੀਡੀਆ ਸਟਾਰ ਨੇ ਇਸ ਪੂਰੇ ਮਾਮਲੇ ਦੀ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਹਾਲੇ ਤੱਕ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਕਿ ਇਹ ਵੀਡੀਓ ਕਿਸ ਨੇ ਸ਼ੇਅਰ ਕੀਤੀ ਹੈ। ਉਥੇ ਹੀ ਉਸ ਨੇ ਵੀ ਕਿਸੇ ਨੂੰ ਦੋਸ਼ੀ ਨਹੀਂ ਦੱਸਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਸਟਾਰ 19 ਸਾਲ ਦੀ ਹੈ ਤੇ ਉਹ ਪੰਜਾਬ ਦੀ ਰਹਿਣ ਵਾਲੀ ਹੈ। ਉਹ ਇੰਸਟਾਗ੍ਰਾਮ 'ਤੇ ਖ਼ੂਬ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਹੈ। ਉਸ ਦੇ 1 ਮਿਲੀਅਨ ਤੋਂ ਜ਼ਿਆਦਾ ਫਾਲੋਵਰਸ ਹਨ। ਕੁਝ ਸਮੇਂ ਪਹਿਲਾਂ ਉਹ 10 ਦਿਨਾਂ ਤੱਕ ਕੈਨੇਡਾ ਦਾ ਸਟੂਡੈਂਟ ਵੀਜਾ ਮਿਲਣ ਨੂੰ ਲੈ ਕੇ ਸੁਰਖੀਆਂ 'ਚ ਸੀ।
ਇਹ ਖ਼ਬਰ ਵੀ ਪੜ੍ਹੋ - 'ਨਾਗਿਨ' ਫੇਮ ਅਦਾਕਾਰਾ ਦੇ ਘਰ ਮਾਤਮ, ਅੱਤਵਾਦੀਆਂ ਨੇ ਬੱਚਿਆਂ ਸਾਹਮਣੇ ਭੈਣ-ਜੀਜੇ ਨੂੰ ਉਤਾਰਿਆ ਮੌਤ ਦੇ ਘਾਟ
'ਕੁੱਲ੍ਹੜ ਪਿੱਜ਼ਾ' ਵਾਂਗ ਚਰਚਾ 'ਚ ਸੋਸ਼ਲ ਮੀਡੀਆ ਸਟਾਰ
ਕੁੱਲ੍ਹੜ ਪਿੱਜ਼ਾ ਮਾਮਲਾ ਤਾਂ ਸ਼ਾਂਤ ਹੋ ਗਿਆ ਹੈ ਪਰ ਸੋਸ਼ਲ ਮੀਡੀਆ ਸਟਾਰ ਦਾ ਐੱਮ. ਐੱਮ. ਐੱਸ. ਮਾਮਲਾ ਹੁਣ ਗਰਮਾ ਰਿਹਾ ਹੈ। ਅਦਾਕਾਰਾ ਦਾ ਵੀਡੀਓ ਇੰਟਰਨੈੱਟ 'ਤੇ ਸਾਹਮਣੇ ਆਇਆ ਹੈ। ਐੱਮ. ਐੱਮ. ਐੱਸ. 'ਚ ਉਸ ਵਰਗੀ ਹੀ ਇਕ ਔਰਤ ਇਤਰਾਜ਼ਯੋਗ ਹਾਲਤ 'ਚ ਨਜ਼ਰ ਆ ਰਹੀ ਹੈ, ਜਿਸ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।
ਦੱਸਣਯੋਗ ਹੈ ਕਿ ਇਸ ਸੋਸ਼ਲ ਮੀਡੀਆ ਸਟਾਰ ਦੀ ਨਿੱਜੀ ਜਾਣਕਾਰੀ ਨੂੰ ਜਨਤਕ ਨਹੀਂ ਕੀਤਾ ਗਿਆ। ਪੁਲਸ ਕਾਰਵਾਈ ਤੋਂ ਬਾਅਦ ਹੀ ਇਸ ਸੋਸ਼ਲ ਮੀਡੀਆ ਸਟਾਰ ਦੀ ਜਾਣਕਾਰੀ ਨੂੰ ਸਾਂਝਾ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।