ਮੰਤਰੀ ਧਾਲੀਵਾਲ ਨੇ ਪਰਮਿੰਦਰ ਕੌਰ ਬੰਗਾ ਨੂੰ NRI ਸਭਾ ਦੀ ਪ੍ਰਧਾਨ ਬਣਨ ''ਤੇ ਦਿੱਤੀ ਵਧਾਈ, ਕਰ ਦਿੱਤਾ ਇਹ ਐਲਾਨ
Friday, Jan 05, 2024 - 10:05 PM (IST)
ਜਲੰਧਰ: ਅੱਜ ਜਲੰਧਰ ਵਿਖੇ ਐੱਨ. ਆਰ. ਆਈ. ਸਭਾ ਪੰਜਾਬ ਦੀਆਂ ਚੋਣਾਂ ਹੋਈਆਂ ਜਿਸ ਵਿਚ ਪਹਿਲੀ ਵਾਰ ਇਕ ਮਹਿਲਾ ਪ੍ਰਧਾਨ ਚੁਣੀ ਗਈ। ਪਰਮਿੰਦਰ ਕੌਰ ਬੰਗਾ ਵੱਡੇ ਫ਼ਾਸਲੇ ਨਾਲ ਜਿੱਤ ਕੇ ਐੱਨ. ਆਰ. ਆਈ. ਸਭਾ ਪੰਜਾਬ ਦੀ ਪ੍ਰਧਾਨ ਬਣ ਗਈ। ਪੰਜਾਬ ਦੇ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਮਿੰਦਰ ਕੌਰ ਬੰਗਾ ਨੂੰ ਮੁਬਾਰਕਬਾਦ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਭਾ ਦੀ ਸਰਗਰਮੀ ਨਾਲ ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਮਾਮਲਿਆਂ ਨੂੰ ਹੋਰ ਪੁਖ਼ਤਗੀ ਨਾਲ ਹੱਲ ਕਰ ਸਕੇਗੀ। ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਦੇਸ਼ੀ ਵੱਸਦੇ ਪੰਜਾਬੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਤਨਬੱਧ ਹੈ।
ਇਹ ਖ਼ਬਰ ਵੀ ਪੜ੍ਹੋ - ‘ਸੀਤ ਲਹਿਰ’ ਤੇ ਤਰੇਲ ਨਾਲ ਵਧੇਗੀ ਠੰਡ! ਇੰਨੇ ਦਿਨਾਂ ਲਈ ‘ਸੰਘਣੀ ਤੋਂ ਸੰਘਣੀ’ ਧੁੰਦ ਦੀ ਚਿਤਾਵਨੀ
ਐੱਨ. ਆਰ. ਆਈ. ਸਭਾ ਲਈ ਹੋਈ ਚੋਣ ਵਿਚ ਉਮੀਦਵਾਰ ਪਰਮਿੰਦਰ ਕੌਰ ਬੰਗਾ ਨੂੰ 147 ਵੋਟਾਂ ਮਿਲੀਆਂ ਜਦਕਿ ਜਸਵੀਰ ਸਿੰਘ ਗਿੱਲ ਨੂੰ 14 ਵੋਟਾਂ ਮਿਲੀਆਂ । 7 ਵੋਟਾਂ ਰੱਦ ਹੋਈਆਂ। ਇਸ ਮੌਕੇ ਸੰਸਦ ਮੈਂਬਰ ਸ਼ੁਸ਼ੀਲ ਕੁਮਾਰ ਰਿੰਕੂ , ਵਿਧਾਇਕਾ ਇੰਦਰਜੀਤ ਕੌਰ ਮਾਨ , ਆਪ ਆਗੂ ਦੀਪਕ ਬਾਲੀ , ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਿਤ ਮਹਾਜਨ , ਐਸ ਡੀ ਐਮ ਬਲਬੀਰ ਰਾਜ ਤੇ ਹੋਰ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਨੇ ਚਲਾਇਆ ਮੋਟਰਸਾਈਕਲ ਤਾਂ ਜੇਲ੍ਹ ਜਾਣਗੇ ਮਾਪੇ! ਜਾਰੀ ਹੋਈਆਂ ਸਖ਼ਤ ਹਦਾਇਤਾਂ (ਵੀਡੀਓ)
3 ਫ਼ਰਵਰੀ ਤੋਂ ਐੱਨ.ਆਰ.ਆਈ. ਮਿਲਣੀਆਂ ਕਰਵਾਉਣ ਦਾ ਐਲਾਨ
ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਦੀਆਂ ਪੰਜਾਬ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ 3 ਫ਼ਰਵਰੀ ਤੋਂ ਐੱਨ. ਆਰ. ਆਈ. ਮਿਲਣੀਆਂ ਕਰਵਾਉਣ ਜਾ ਰਹੀ ਹੈ। ਇਸ ਤਹਿਤ ਪਹਿਲੀ ਮਿਲਣੀ ਪਠਾਨਕੋਟ ਵਿਖੇ ਹੋਵੇਗੀ। ਪੰਜਾਬ ਸਰਕਾਰ ਵੱਲੋਂ ਅਜਿਹੀਆਂ ਕੁੱਲ 6 ਮਿਲਣੀਆਂ ਕਰਵਾਈਆਂ ਜਾਣਗੀਆਂ ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਉੱਪਰ ਹੱਲ ਕੀਤਾ ਜਾਵੇਗਾ। ਪੰਜਾਬ ਸਰਕਾਰ ਨੂੰ ਪਿਛਲੀ ਐੱਨ. ਆਰ. ਆਈ. ਮਿਲਣੀ ਦੌਰਾਨ 605 ਸ਼ਿਕਾਇਤਾਂ ਮਿਲੀਆਂ ਸਨ ਜਿਸ ਵਿੱਚੋਂ 595 ਦਾ ਹੱਲ ਕੀਤਾ ਜਾ ਚੁੱਕਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8