ਕੋਤਵਾਲੀ ਪੁਲਸ ਨੇ ਝੁੱਗੀ-ਝੌਂਪਡ਼ੀਅਾਂ ਦੀ ਕੀਤੀ ਅਚਨਚੇਤ ਚੈਕਿੰਗ

Tuesday, Jul 24, 2018 - 06:23 AM (IST)

ਕੋਤਵਾਲੀ ਪੁਲਸ ਨੇ ਝੁੱਗੀ-ਝੌਂਪਡ਼ੀਅਾਂ ਦੀ ਕੀਤੀ ਅਚਨਚੇਤ ਚੈਕਿੰਗ

ਨਾਭਾ, (ਭੁਪਿੰਦਰ ਭੂਪਾ)-ਸੂਬੇ ’ਚ ਰੋਜ਼ਨਾ ਸੰਥੈਟਿਕ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਕਾਰਨ ਜਵਾਨੀ ਨੂੰ ਬਚਾਉਣ ਲਈ ਅਤੇ ਪੰਜਾਬ ’ਚੋਂ ਨਸ਼ਾ ਖਤਮ ਕਰਨ ਲਈ ਥਾਣਾ ਕੋਤਵਾਲੀ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਘੁੰਮਣ ਵਲੋਂ ਝੁੱਗੀ-ਝੌਂਪਡ਼ੀਆਂ, ਸਬਜ਼ੀ ਮੰਡੀ, ਥੂਹੀ ਰੋਡ ਸਥਿਤ 40 ਨੰਬਰ ਫਾਟਕ ਸਮੇਤ ਕਈ ਹੋਰ ਥਾਵਾਂ ’ਤੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਟਰੱਕ ਡਰਾਈਵਰਾਂ ਤੇ ਰਾਹਗੀਰਾਂ ਨੂੰ ਨਸ਼ੇ ਦੇ ਮਾਡ਼ੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। 
ਡੀ. ਐੱਸ. ਪੀ. ਦਵਿੰਦਰ ਅੱਤਰੀ ਅਤੇ ਕੋਤਵਾਲੀ ਇੰਚਾਰਜ ਇੰਸ. ਸੁਖਰਾਜ ਸਿੰਘ ਘੁੰਮਣ ਨੇ ਸਾਂਝੇ ਤੌਰ ’ਤੇ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ’ਚ ਜੇਕਰ ਕੋਈ ਵੀ ਵਿਅਕਤੀ ਜਾਂ ਅੌਰਤ ਨਸ਼ੇ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ  ਨਸ਼ਾ ਛੱਡਣ ਦੇ ਚਾਹਵਾਨ ਬੇਝਿਜਕ ਸਿੱਧਾ ਰਾਬਤਾ ਕਾਇਮ ਕਰਨ, ਉਨ੍ਹਾਂ ਦਾ ਡਾਕਟਰਾਂ ਨਾਲ ਮਿਲ ਕੇ ਇਲਾਜ ਵੀ ਮੁਫਤ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਤੇ ਹਫਤੇ ’ਚ ਕਈ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰ ਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ। ਚੈÎਕਿੰਗ ਦੌਰਾਨ ਥਾਣੇਦਾਰ ਦਰਸ਼ਨ ਸਿੰਘ, ਹੌਲਦਾਰ ਗੁਰਮੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਲੇਡੀ ਪੁਲਸ ਤੇ ਪੁਲਸ ਮੁਲਾਜ਼ਮ ਹਾਜ਼ਰ ਰਹੇ।
 


Related News