ਕੋਟਕਪੂਰਾ ਗੋਲੀ ਕਾਂਡ : ਅਣਪਛਾਤੇ ਮੁਲਾਜ਼ਮਾਂ ਖਿਲਾਫ ਕੇਸ ਦਰਜ (ਵੀਡੀਓ)
Thursday, Aug 09, 2018 - 12:43 PM (IST)

ਫਰੀਦਕੋਟ (ਜਗਤਾਰ, ਨਰਿੰਦਰ) - ਬੇਅਦਬੀ ਕਾਂਡ ਦੌਰਾਨ ਕੋਟਕਪੂਰਾ ਵਿਖੇ ਹੋਏ ਲਾਠੀਚਾਰਜ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਕੋਟਕਪੂਰਾ ਪੁਲਸ ਨੇ ਅਣਪਛਾਤੇ ਪੁਲਸ ਅਫਸਰਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ 'ਚ ਐੱਸ.ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਬਰਨਾਲਾ ਵਾਸੀ ਅਜੀਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਦੱਸਿਆ ਸੀ ਕਿ ਕੋਟਕਪੂਰਾ ਵਿਖੇ ਲਾਏ ਗਏ ਧਰਨੇ ਦੌਰਾਨ ਪੁਲਸ ਅਧਿਕਾਰੀਆਂ ਵਲੋਂ ਧਰਨਾਕਾਰੀਆਂ 'ਤੇ ਲਾਠੀਚਾਰਜ ਅਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ।
ਇਸ਼ ਗੱਲ ਦਾ ਪਤਾ ਲੱਗਣ ਤੋਂ ਬਾਅਦ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ 'ਚ ਇਰਾਦਾ ਕਤਲ ਦਾ ਪੁਲਸ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਦੱਸਣਯੋਗ ਹੈ ਕਿ ਕੋਟਕਪੂਰਾ ਚੌਕ 'ਚ ਜਦੋਂ ਸਿੱਖ ਸੰਗਤਾਂ ਰੋਸ ਵਜੋਂ ਧਰਨਾ ਦੇ ਰਹੀਆਂ ਸਨ ਤਾਂ ਪੁਲਸ ਨੇ 14 ਅਕਤੂਬਰ 2015 ਨੂੰ ਫਾਇਰਿੰਗ ਕਰ ਦਿੱਤੀ ਸੀ, ਜਿਸ 'ਚ ਇਕ ਵਿਅਕਤੀ ਜ਼ਖਮੀ ਹੋ ਗਿਆ ਜਦਕਿ ਤਿੰਨ-ਚਾਰ ਹੋਰ ਵਿਅਕਤੀ ਫੱਟੜ ਹੋਏ ਸਨ। ਉਸੇ ਦਿਨ ਬਹਿਬਲ ਕਲਾਂ ਕਾਂਡ ਦੇ ਧਰਨੇ ਦੌਰਾਨ ਪੁਲਸ ਫਾਇਰਿੰਗ 'ਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ।