ਕੋਟਕਪੂਰਾ ਰੈਲੀ 'ਚ ਪਾਸ ਹੋਏ ਇਹ ਮਤੇ

Sunday, Oct 07, 2018 - 04:34 PM (IST)

ਕੋਟਕਪੂਰਾ : ਬੇਅਦਬੀ ਮਾਮਲੇ ਅਤੇ ਬਰਗਾੜੀ ਕਾਂਡ ਦੇ ਤੀਜੀ ਵਰ੍ਹੇ ਗੰਢ ਬੀਤਣ ਦੇ ਬਾਵਜੂਦ ਕਾਰਵਾਈ ਕਰਨ ਦੇ ਰੋਸ ਵਿਚ ਖਹਿਰਾ ਧੜੇ ਵਲੋਂ ਸਿੱਖ ਜਥੇਬੰਦੀਆਂ ਨਾਲ ਕੋਟਕਪੂਰਾ ਤੋਂ ਬਰਗਾੜੀ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮਾਰਚ ਤੋਂ ਪਹਿਲਾਂ ਕੋਟਕਪੂਰਾ ਦੀ ਅਨਾਜ ਮੰਡੀ ਵਿਚ ਸੰਗਤਾਂ ਦਾ ਭਾਰੀ ਇਕੱਠ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਕੱਢੇ ਗਏ ਇਸ ਰੋਸ ਮਾਰਚ ਵਿਚ ਸਿੱਖ ਸੰਗਤਾਂ ਤੋਂ ਇਲਾਵਾ ਹਿੰਦੂ ਜਥੇਬੰਦੀਆਂ ਵੀ ਪਹੁੰਚੀਆਂ। ਇਸ ਦੌਰਾਨ ਸਰਬਸਹਿਮਤੀ ਨਾਲ ਕਈ ਮਤੇ ਪਾਸ ਕੀਤੇ ਗਏ। 

ਇਹ ਮਤੇ ਪਾਸ ਕੀਤੇ ਗਏ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਾਦਲਾਂ ਅਤੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਖਿਲਾਫ ਕਾਰਵਾਈ ਕਰਨਾ ਅਤੇ ਜੇਕਰ 15 ਦਿਨ ਦੇ ਅੰਦਰ-ਅੰਦਰ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਤਾਂ ਇਸ ਤੋਂ ਵੀ ਵੱਡਾ ਇਕੱਠ ਕੀਤਾ ਜਾਵੇਗਾ। 
ਦੂਸਰੇ ਮਤੇ ਵਿਚ ਖਹਿਰਾ ਨੇ ਜਨਤਾ ਤੋਂ ਹੱਥ ਖੜੇ ਕਰਵਾ ਕੇ ਪੁੱਛਿਆ ਕਿ ਕੀ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਇਆ ਜਾਣਾ ਚਾਹੀਦਾ ਹੈ।


Related News