ਕੋਟਕਪੂਰਾ ਗੋਲੀਕਾਂਡ ਮਾਮਲੇ ''ਚ ਅੱਜ ਹੋਈ ਫਰੀਦਕੋਟ ਅਦਾਲਤ ''ਚ ਸੁਣਵਾਈ
Saturday, Aug 03, 2019 - 07:08 PM (IST)

ਫਰੀਦਕੋਟ,(ਜਗਦੀਸ਼ ਸਹਿਗਲ): ਕੋਟਕਪੂਰਾ ਗੋਡੀ ਕਾਂਡ ਮਾਮਲੇ 'ਚ ਅੱਜ ਬਾਅਦ ਦੁਪਹਿਰ ਇੱਥੋ ਦੀ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਏਕਤਾ ਉਪਲ ਦੀ ਅਦਾਲਤ 'ਚ ਲੰਬੀ ਸੁਣਵਾਈ ਤੋਂ ਬਾਅਦ ਮਾਣਯੋਗ ਅਦਾਲਤ ਨੇ ਪੁਲਸ ਮੁਲਾਜ਼ਮਾਂ ਵਲੋਂ ਦਿੱਤੀਆਂ ਦਰਖਾਸਤਾ ਨੂੰ ਰੱਦ ਕਰ ਦਿੱਤਾ ਤੇ ਅਗਲੀ ਤਾਰੀਖ 7 ਅਗਸਤ ਲਈ ਸੈਸ਼ਨ ਜੱਜ ਦੀ ਅਦਾਲਤ 'ਚ ਕੇਸ ਨੂੰ ਰੈਫਰ ਕਰ ਦਿਤਾ ਹੈ। ਜਾਣਕਾਰੀ ਮੁਤਾਬਕ ਮੁਕੱਦਮੇ 'ਚ ਆਈ. ਜੀ. ਉਮਰਾ ਨੰਗਲ ਵੱਲੋਂ ਵਿਸ਼ੇਸ਼ ਅਧਿਕਾਰੀਆਂ ਵਿਰੁੱਧ ਦਾਇਰ ਕੀਤੀਆਂ ਅਰਜ਼ੀਆਂ ਦੀ ਤਕਰੀਬਨ ਦੋ ਘੰਟੇ ਬਹਿਸ ਹੁੰਦੀ ਰਹੀ। ਜਿਸ ਦੌਰਾਨ ਆਈ. ਜੀ. ਪਰਮਰਾਜ ਸਿੰਘ ਉਮਰਾ ਨੰਗਲ, ਸੰਸਦੀ ਮੈਬਰ ਸਕੱਤਰ ਮਨਤਾਰ ਸਿੰਘ ਬਰਾੜ, ਗੁਰਦੀਪ ਸਿੰਘ ਪੰਧੇਰ, ਪਰਮਜੀਤ ਸਿੰਘ ਪੰਨੂੰ ਤੇ ਮੋਗਾ ਦੇ ਸਾਬਕਾ ਐਸ. ਐਸ. ਪੀ. ਚਰਨਜੀਤ ਸਿੰਘ ਅਦਾਲਤ 'ਚ ਹਾਜ਼ਰ ਹੋਏ। ਪੁਲਸ ਅਧਿਕਾਰੀਆਂ ਨੇ ਕੋਟਕਪੂਰਾ ਗੋਲੀਕਾਂਡ ਵਿੱਚ ਦਰਜ ਹੋਏ ਮੁਕੱਦਮਾ ਨੰਬਰ 129 ਮਿਤੀ 7-8-2018 ਅਧੀਨ ਧਾਰਾ 307, 326, 323,148, 149, 201, 120 ਬੀ ਤੇ ਅਸਲਾ ਐਕਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਜਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੁਲਸ ਦੀ ਇਸ ਪਟੀਸ਼ਨ 'ਤੇ ਸੁਣਵਾਈ 11 ਸਤੰਬਰ ਤੱਕ ਮੁਲਤਵੀ ਕਰ ਦਿਤੀ ਸੀ।