ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਕੁੰਵਰ ਵਿਜੈ ਪ੍ਰਤਾਪ ਨੂੰ ਝਟਕਾ, HC ਨੇ ਰੱਦ ਕੀਤੀ SIT ਦੀ ਰਿਪੋਰਟ (ਦੇਖੋ ਵੀਡੀਓ)

04/10/2021 12:16:57 AM

ਚੰਡੀਗੜ੍ਹ (ਹਾਂਡਾ)–ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਭੜਕੀ ਭੀੜ ’ਤੇ ਕੋਟਕਪੂਰਾ ਵਿਚ ਪੁਲਸ ਗੋਲੀਬਾਰੀ ਮਾਮਲੇ ’ਚ ਗਠਿਤ ਐੱਸ.ਆਈ.ਟੀ. ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ। ਇਸ ਦੇ ਆਧਾਰ ’ਤੇ ਸਾਬਕਾ ਪੁਲਸ ਮੁਖੀ ਸੁਮੇਧ ਸਿੰਘ ਸੈਣੀ ਅਤੇ ਆਈ. ਜੀ. ਪਰਮਰਾਜ ਉਮਰਾਨੰਗਲ ਨੂੰ ਸਹਿ-ਮੁਲਜ਼ਮ ਬਣਾਇਆ ਗਿਆ ਸੀ। ਐੱਸ.ਆਈ.ਟੀ. ਦੀ ਉਕਤ ਜਾਂਚ ਰਿਪੋਰਟ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ-ਮਿਆਂਮਾਰ ਦੇ ਫੌਜੀ ਸ਼ਾਸਨ ਨੇ ਇੰਟਰਨੈੱਟ 'ਤੇ ਵਧਾਈ ਪਾਬੰਦੀ, TV., ਡਿਸ਼ਾਂ ਨੂੰ ਕੀਤਾ ਗਿਆ ਜ਼ਬਤ

ਹਾਈਕੋਰਟ ਨੇ ਨਵੇਂ ਸਿਰੇ ਤੋਂ ਐੱਸ.ਆਈ.ਟੀ. ਬਣਾਉਣ ਅਤੇ ਮੁੜ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਨਾਲ ਹੀ ਕਿਹਾ ਹੈ ਕਿ ਐੱਸ.ਆਈ.ਟੀ. ਦੇ ਮੁਖੀ ਰਹੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਨਵੀਂ ਐੱਸ.ਆਈ.ਟੀ. ਵਿਚ ਸ਼ਾਮਿਲ ਨਾ ਕੀਤਾ ਜਾਵੇ ਜਿਨ੍ਹਾਂ ’ਤੇ ਪਟੀਸ਼ਨਰ ਨੇ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰਨ ਅਤੇ ਜ਼ਬਰਨ ਮੁਲਜ਼ਮ ਬਣਾਏ ਜਾਣ ਦੀ ਗੱਲ ਕਹੀ ਸੀ।

ਪੜ੍ਹੋ ਵੀ ਪੜ੍ਹੋ-ਨੇਪਾਲ 'ਚ ਚਾਰ ਮੰਤਰੀਆਂ ਤੋਂ ਵਾਪਸ ਲਈ ਗਈ ਉਨ੍ਹਾਂ ਦੀ ਸੰਸਦੀ ਮੈਂਬਰਸ਼ਿਪ 

ਪਟੀਸ਼ਨਰ ਪੱਖ ਵੱਲੋਂ ਜਵਾਬ ਨੂੰ ਲੈ ਕੇ ਪੇਸ਼ ਤੱਥ ਤੋਂ ਕੋਰਟ ਪ੍ਰਭਾਵਿਤ ਹੋਇਆ ਅਤੇ ਐੱਸ.ਆਈ.ਟੀ. ਦੀ ਜਾਂਚ ਰਿਪੋਰਟ ਨੂੰ ਖਾਰਜ ਕਰ ਕੇ ਨਵੀਂ ਐੱਸ.ਆਈ.ਟੀ. ਬਣਾਕੇ ਮੁੜ ਨਵੇਂ ਸਿਰੇ ਤੋਂ ਜਾਂਚ ਲਈ ਕਿਹਾ ਹੈ। ਕੋਰਟ ਨੇ ਪਟੀਸ਼ਨਰ ਦੀ ਉਹ ਮੰਗ ਵੀ ਸਵੀਕਾਰ ਕਰ ਲਈ ਹੈ, ਜਿਸ ਵਿਚ ਆਈ.ਜੀ. ਕੁੰਵਰ ਪ੍ਰਤਾਪ ਸਿੰਘ ਨੂੰ ਜਾਂਚ ਤੋਂ ਵੱਖ ਰੱਖਣ ਲਈ ਕਿਹਾ ਗਿਆ ਸੀ। ਉਕਤ ਫੈਸਲੇ ਤੋਂ ਬਾਅਦ ਸੁਮੇਧ ਸਿੰਘ ਸੈਣੀ, ਪਰਮਰਾਜ ਉਮਰਾਨੰਗਲ, ਗੁਰਦੀਪ ਸਿੰਘ ਅਤੇ ਹੋਰ ਮੁਲਜ਼ਮਾਂ ਨੂੰ ਵੱਡੀ ਰਾਹਤ ਮਿਲੀ ਹੈ ਜਿਨ੍ਹਾਂ ’ਤੇ ਲਟਕ ਰਹੀ ਗ੍ਰਿਫਤਾਰੀ ਦੀ ਤਲਵਾਰ ਹੁਣ ਨਹੀਂ ਚੱਲ ਸਕੇਗੀ।

ਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Sunny Mehra

Content Editor

Related News