ਕੋਟਕਪੂਰਾ ਗੋਲੀਕਾਂਡ :ਨਾਰਕੋ ਟੈਸਟ ਲਈ ਉਮਰਾਨੰਗਲ ਮੰਨਿਆ, ਸੁਮੇਧ ਸੈਣੀ ਤੇ ਚਰਨਜੀਤ ਨੇ ਕੀਤੀ ਨਾਂਹ

Tuesday, Jul 06, 2021 - 04:14 PM (IST)

ਕੋਟਕਪੂਰਾ ਗੋਲੀਕਾਂਡ :ਨਾਰਕੋ ਟੈਸਟ ਲਈ ਉਮਰਾਨੰਗਲ ਮੰਨਿਆ, ਸੁਮੇਧ ਸੈਣੀ ਤੇ ਚਰਨਜੀਤ ਨੇ ਕੀਤੀ ਨਾਂਹ

ਫਰੀਦਕੋਟ (ਜਗਤਾਰ) - ਕੋਟਕਪੂਰਾ ਗੋਲਾਕਾਂਡ ਦੇ ਮਾਮਲੇ ’ਚ ਐੱਸ.ਆਈ.ਟੀ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਅਤੇ ਮੁਅੱਤਲ ਆਈ.ਜੀ. ਪਰਮਰਾਜ ਉਮਰਾਨੰਗਲ ਦਾ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਤੋਂ ਇਜਾਜ਼ਤ ਮੰਗੀ ਸੀ।

ਦੂਜੇ ਪਾਸੇ ਸਾਬਕਾ DGP ਸੁਮੇਧ ਸੈਣੀ ਅਤੇ ਸਾਬਕਾ SSP ਚਰਨਜੀਤ ਸ਼ਰਮਾ ਨੇ ਨਾਰਕੋ ਟੈਸਟ ਕਰਵਾਉਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਹੈ, ਜਦਕਿ ਮੁਅੱਤਲ IG ਪਰਮਰਾਜ ਉਮਰਾਨੰਗਲ ਨੇ ਨਾਰਕੋ ਟੈਸਟ ਕਰਵਾਉਣ ਲਈ ਸਹਿਮਤੀ ਜਤਾਈ ਹੈ। ਇਸੇ ਲਈ ਇਸ ਮਾਮਲੇ ਦੇ ਸਬੰਧ ’ਚ ਐੱਸ.ਆਈ.ਟੀ ਦੀ ਨਾਰਕੋ ਟੈਸਟ ਕਰਵਾਉਣ ਦੀ ਅਗਲੇਰੀ ਸੁਣਵਾਈ 9 ਜੁਲਾਈ,2021 ਨੂੰ ਹੋਵੇਗੀ। 


author

rajwinder kaur

Content Editor

Related News