ਭਾਜਪਾ ਦਾ ਗੜ੍ਹ ਕਹੀ ਜਾਂਦੀ ਸੁਜਾਨਪੁਰ ਸੀਟ ’ਤੇ ਹੋਵੇਗਾ ਤਿੱਖਾ ਮੁਕਾਬਲਾ, ਜਾਣੋ ਹਲਕੇ ਦਾ ਇਤਿਹਾਸ

02/15/2022 5:33:37 PM

ਸੁਜਾਨਪੁਰ (ਵੈੱਬ ਡੈਸਕ) : ਭਾਜਪਾ ਦਾ ਗੜ੍ਹ ਕਹੀ ਜਾਂਦੀ ਸੁਜਾਨਪੁਰ ਦੀ ਸੀਟ 'ਤੇ ਪਿਛਲੀਆਂ 5 ਚੋਣਾਂ 'ਚੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ 'ਤੇ ਭਾਜਪਾ ਨੇ 4 ਵਾਰ ਚੋਣਾਂ ਜਿੱਤੀਆਂ ਹਨ। 2007, 2012 ਅਤੇ 2017 ਵਿੱਚ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਨੇ ਜਿੱਤ ਦੀ ਹੈਟ੍ਰਿਕ ਲਗਾਈ, ਜਦਕਿ 2002 ਵਿੱਚ ਕਾਂਗਰਸੀ ਉਮੀਦਵਾਰ ਰਘੂਨਾਥ ਸਹਾਏ ਪੁਰੀ ਨੇ ਚੋਣ ਜਿੱਤੀ।

2017 
2017 'ਚ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਨੇ 48,910, ਕਾਂਗਰਸੀ ਉਮੀਦਵਾਰ ਅਮਿਤ ਸਿੰਘ ਨੇ 30,209 ਅਤੇ ਆਜ਼ਾਦ ਉਮੀਦਵਾਰ ਨਰੇਸ਼ ਪੁਰੀ ਨੇ 28,575 ਵੋਟਾਂ ਹਾਸਲ ਕੀਤੀਆਂ।  ਆਪ ਦੇ ਕੁਲਭੂਸ਼ਣ ਸਿੰਘ ਨੂੰ ਸਿਰਫ਼ 2831 ਵੋਟਾਂ ਮਿਲੀਆਂ। 

2012 
2012 'ਚ ਆਜ਼ਾਦ ਉਮੀਦਵਾਰ ਨਰੇਸ਼ ਪੁਰੀ ਨੂੰ 27,312 ਵੋਟਾਂ ਦੇ ਮੁਕਾਬਲੇ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਨੇ 50,408 ਵੋਟਾਂ ਹਾਸਲ ਕਰਕੇ ਮੁਕਾਬਲਾ ਜਿੱਤਿਆ। 

2007 
2007 'ਚ ਸੁਜਾਨਪੁਰ 11 ਨੰਬਰ ਸੀਟ ਸੀ। ਇਥੇ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਨੂੰ 51,984 ਵੋਟਾਂ ਪਈਆਂ, ਜਦਕਿ ਕਾਂਗਰਸੀ ਉਮੀਦਵਾਰ ਰਘੂਨਾਥ ਸਹਾਏ ਪੁਰੀ, ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ (2002-2007) ਵਿੱਚ ਸ਼ਹਿਰੀ ਵਿਕਾਸ ਮੰਤਰੀ ਵੀ ਰਹਿ ਚੁੱਕੇ ਸਨ, ਨੂੰ 51,656 ਵੋਟਾਂ ਪ੍ਰਾਪਤ ਹੋਈਆਂ। ਦਿਨੇਸ਼ ਸਿੰਘ ਸਿਰਫ 328 ਵੋਟਾਂ ਦੇ ਫ਼ਰਕ ਨਾਲ ਇਹ ਚੋਣ ਜਿੱਤੇ।

2002 
2002 'ਚ ਕਾਂਗਰਸੀ ਉਮੀਦਵਾਰ ਰਘੂਨਾਥ ਸਹਾਏ ਪੁਰੀ ਨੇ ਭਾਜਪਾ ਦੇ ਉਮੀਦਵਾਰ ਸਤਪਾਲ ਸੈਣੀ ਨੂੰ ਮਿਲੀਆਂ 30,496 ਵੋਟਾਂ ਦੇ ਮੁਕਾਬਲੇ 48,740 ਵੋਟਾਂ ਪ੍ਰਾਪਤ ਕਰਕੇ ਮੁਕਾਬਲਾ ਜਿੱਤਿਆ।

1997 
1997 'ਚ ਭਾਜਪਾ ਦੇ ਸਤਪਾਲ ਸੈਣੀ ਨੂੰ 36,775 ਅਤੇ ਕਾਂਗਰਸੀ ਉਮੀਦਵਾਰ ਰਘੂਨਾਥ ਸਹਾਏ ਪੁਰੀ ਨੂੰ 26,741 ਵੋਟਾਂ ਮਿਲੀਆਂ।

ਇਸ ਤਰ੍ਹਾਂ 2002 ਦੀ ਵਿਧਾਨ ਸਭਾ ਚੋਣ ਛੱਡ ਕੇ 4 ਵਾਰ ਇਹ ਸੀਟ ਭਾਜਪਾ ਦੇ ਖਾਤੇ ਪਈ।

PunjabKesari
 

ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਜਿੱਤ ਦੀ ਹੈਟ੍ਰਿਕ ਲਗਾ ਚੁੱਕੇ ਦਿਨੇਸ਼ ਸਿੰਘ (ਬੱਬੂ) ਨੂੰ ਮੁੜ ਸੁਜਾਨਪੁਰ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਵੱਲੋਂ ਰਾਜ ਕੁਮਾਰ ਗੁਪਤਾ, ਕਾਂਗਰਸ ਨੇ ਨਰੇਸ਼ ਪੁਰੀ, 'ਆਪ' ਨੇ ਅਮਿਤ ਸਿੰਘ ਮੰਟੂ (ਸਾਬਕਾ ਕਾਂਗਰਸੀ ਆਗੂ, ਜੋ ਜਨਵਰੀ 2022 ਵਿੱਚ ਆਪ 'ਚ ਸ਼ਾਮਲ ਹੋਏ) ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਸੁਜਾਨਪੁਰ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 167230 ਹੈ ਜਿਨ੍ਹਾਂ ਵਿੱਚ  78429 ਪੁਰਸ਼ ਅਤੇ 88798 ਔਰਤਾਂ ਹਨ ਅਤੇ  3 ਥਰਡ ਜੈਂਡਰ ਹਨ। 
 


Anuradha

Content Editor

Related News