ਜਾਣੋ ਭਾਜਪਾ ਕਿੱਥੋਂ ਲੜਾਵੇਗੀ ਰਵਨੀਤ ਬਿੱਟੂ ਨੂੰ ਚੋਣ
Tuesday, Mar 26, 2024 - 06:42 PM (IST)
ਚੰਡੀਗੜ੍ਹ : ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਵੱਡਾ ਚਿਹਰਾ ਰਵਨੀਤ ਬਿੱਟੂ ਅਚਨਚੇਤ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਸਭ ਦਰਮਿਆਨ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਭਾਜਪਾ ਉਨ੍ਹਾਂ ਨੂੰ ਕਿਹੜੇ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰੇਗੀ। ਇਸ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਜਦੋਂ ਬਿੱਟੂ ਕੋਲੋਂ ਚੋਣ ਲੜਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਤੋਂ ਹੀ ਚੋਣ ਲੜਨਗੇ। ਇਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਰਵਨੀਤ ਬਿੱਟੂ ਪੂਰੀ ਤਰ੍ਹਾਂ ਪੱਕੀ ਗੱਲਬਾਤ ਕਰਕੇ ਹੀ ਭਾਜਪਾ ਵਿਚ ਸ਼ਾਮਲ ਹੋਏ ਹਨ। ਰਵਨੀਤ ਬਿੱਟੂ ਕਾਂਗਰਸ ਦੀ ਟਿਕਟ 'ਤੇ ਤਿੰਨ ਵਾਰ ਐੱਮ. ਪੀ. ਦੀ ਚੋਣ ਜਿੱਤ ਚੁੱਕੇ ਹਨ ਅਤੇ ਲਗਾਤਾਰ ਦੋ ਵਾਰ ਲੁਧਿਆਣਾ ਸੀਟ ਤੋਂ ਐੱਮ. ਪੀ. ਬਣੇ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਰਵਨੀਤ ਬਿੱਟੂ ਭਾਜਪਾ ਵਿਚ ਸ਼ਾਮਲ
ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਕੀ ਬੋਲੇ ਬਿੱਟੂ
ਬਿੱਟੂ ਨੇ ਕਿਹਾ ਕਿ ਉਹ ਅਮਿਤ ਸ਼ਾਹ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਹੈ। ਉਹ ਦਾਅਵੇ ਨਾਲ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਪੰਜਾਬ ਨਾਲ ਬਹੁਤ ਪਿਆਰ ਕਰਦੇ ਹਨ, ਉਹ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ ਜਿਸ ਲਈ ਇਕ ਬਰਿੱਜ ਦੀ ਜ਼ਰੂਰਤ ਹੈ ਅਤੇ ਉਹ ਇਸ ਵਿਚਾਲੇ ਬਰਿੱਜ ਦਾ ਕੰਮ ਕਰਨਗੇ। ਅੱਗੇ ਵੀ ਮੋਦੀ ਸਰਕਾਰ ਹੀ ਆਵੇਗੀ। ਪੰਜਾਬ ਦੇ ਕਿਸਾਨਾਂ ਲਈ, ਪੰਜਾਬ ਦੇ ਦੁਕਾਨਦਾਰਾਂ ਲਈ, ਪੰਜਾਬ ਦੀ ਇੰਡਸਟਰੀ ਦੀ ਅੱਜ ਬਾਂਹ ਫੜਨ ਦੀ ਲੋੜ ਹੈ।
ਇਹ ਵੀ ਪੜ੍ਹੋ : ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਬਿੱਟੂ ਦਾ ਪਹਿਲਾ ਵੱਡਾ ਬਿਆਨ