ਚਾਈਨਾ ਡੋਰ 'ਚ ਕਰੰਟ ਆਉਣ ਕਾਰਣ ਇਕਲੌਤੇ ਪੁੱਤ ਦੀ ਮੌਤ, ਮਰੇ ਮੁੰਡੇ ਦਾ ਮੂੰਹ ਚੁੰਮਦੇ ਰਹੇ ਮਾਪੇ
Tuesday, Jan 14, 2025 - 05:03 PM (IST)
ਤਰਨਤਾਰਨ (ਰਮਨ) : ਪੰਜਾਬ ਵਿਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਤਰਨਤਾਰਨ ਦਾ ਸਾਹਮਣੇ ਆਇਆ ਹੈ, ਜਿੱਥੇ ਛੱਤ 'ਤੇ ਚਾਈਨਾ ਡੋਰ ਨਾਲ ਪਤੰਗ ਉਡਾ ਰਹੇ 6 ਸਾਲਾ ਬੱਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਘਟਨਾ ਤਰਨਤਾਰਨ ਦੇ ਫਤਿਹ ਚੱਕ ਕਲੋਨੀ ਦੀ ਹੈ, ਜਿੱਥੇ ਵਿਚ 6 ਸਾਲਾ ਬੱਚਾ ਦਿਲ ਜਾਨ ਸਿੰਘ ਪੁੱਤਰ ਰਣਜੀਤ ਸਿੰਘ ਆਪਣੇ ਘਰ ਦੀ ਛੱਤ ਉੱਪਰ ਪਤੰਗ ਉਡਾ ਰਿਹਾ ਸੀ ਤਾਂ ਉਸਦੀ ਚਾਈਨਾ ਡੋਰ ਘਰ ਦੇ ਨੇੜਿਓਂ ਲੰਘਦੀ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਛੂਹ ਗਈ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਧਮਾਕਾ, ਕੰਬ ਗਿਆ ਪੂਰਾ ਇਲਾਕਾ
ਇਸ ਨਾਲ ਚਾਈਨਾ ਡੋਰ ਵਿਚ ਕਰੰਟ ਆ ਗਿਆ ਅਤੇ ਦਿਲਜਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਕਰੰਟ ਨਾਲ ਦਿਲਜਾਨ ਨੂੰ ਜ਼ੋਰਦਾਲ ਝਟਕਾ ਲੱਗਦਾ ਅਤੇ ਉਸਨੂੰ ਤੁਰੰਤ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪ੍ਰੰਤੂ ਬਾਅਦ ਵਿਚ ਉਸਦੀ ਮੌਤ ਹੋ ਗਈ। ਮ੍ਰਿਤਕ ਦਿਲਜਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਦਾ ਪਿਤਾ ਫੌਜ ਵਿਚ ਨੌਕਰੀ ਕਰਦਾ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੀ ਮਾਂ, ਦਾਦੀ ਅਤੇ ਮਾਮੇ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਕਹਿਰ ਵਰ੍ਹਾਉਣ ਲੱਗੀ ਕੜਾਕੇ ਦੀ ਠੰਡ, 22 ਸਾਲਾ ਨੌਜਵਾਨ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e