ਪਤੰਗ ਉਡਾਉਂਦੇ ਵਾਪਰਿਆ ਹਾਦਸਾ, ਦੇਖਦੇ ਹੀ ਦੇਖਦੇ ਮੌਤ ਦੇ ਮੂੰਹ ਵਿਚ ਚਲਾ ਗਿਆ ਇਕਲੌਤਾ ਪੁੱਤ
Wednesday, Feb 17, 2021 - 06:31 PM (IST)
ਮਲੋਟ (ਕਾਠਪਾਲ, ਜੁਨੇਜਾ)- ਮਲੋਟ ‘ਚ ਬੰਸਤ ਪੰਚਮੀਂ ਵਾਲੇ ਦਿਨ ਪਤੰਗ ਉਡਾਉਂਦੇਂ ਸਮੇਂ 14 ਸਾਲਾਂ ਘਰ ਦੇ ਇੱਕਲੌਤੇ ਬੱਚੇ ਦੀ ਛੱਤ ਤੋਂ ਹੇਠਾਂ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਲਗੀਧਰ ਸਕੂਲ ਦੇ ਨਜ਼ਦੀਕ ਰਹਿਣ ਵਾਲਾ 14 ਸਾਲਾ ਬੱਚਾ ਪ੍ਰੇਮਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਨਜਦੀਕ ਕਲਗੀਧਰ ਸਕੂਲ, ਮਲੋਟ ਬਸੰਤ ਪੰਚਮੀ ਵਾਲੇ ਆਪਣੇ ਘਰ ਦੇ ਨੇੜੇ ਕਿਸੇ ਹੋਰ ਜਾਣਕਾਰ ਵਿਅਕਤੀ ਦੇ ਘਰ ਦੀ ਛੱਤ ‘ਤੇ ਪਤੰਗ ਉਡਾ ਰਿਹਾ ਸੀ ਕਿ ਪਤੰਗ ਉਡਾਉਂਦੇਂ ਸਮੇਂ ਪਿੱਛੇ ਵੱਲ ਹੁੰਦਾ ਗਿਆ ਅਤੇ ਛੱਤ ਵਿਚ ਜਾਲ ਲਈ ਰੱਖੀ ਖਾਲੀ ਥਾਂ ਵਿੱਚੋਂ ਹੇਠਾਂ ਡਿੱਗ ਪਿਆ। ਜਿਸ ਨਾਲ ਪ੍ਰੇਮਦੀਪ ਸਿੰਘ ਗੰਭੀਰ ਰੂਪ ਵਿਚ ਜ਼ਖਮੀਂ ਹੋ ਗਿਆ।
ਇਹ ਵੀ ਪੜ੍ਹੋ : ਸਥਾਨਕ ਚੋਣਾਂ ’ਚ ਕਾਂਗਰਸ ਨੇ ਗੱਡੇ ਜਿੱਤ ਦੇ ਝੰਡੇ, ਅਕਾਲੀ ਦਲ, ‘ਆਪ’, ਤੇ ਭਾਜਪਾ ਦਾ ਸੁਪੜਾ ਸਾਫ
ਇਸ ਦੌਰਾਨ ਪ੍ਰੇਮਦੀਪ ਨੂੰ ਪਹਿਲਾਂ ਮਲੋਟ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਤੇ ਚੰਡੀਗੜ੍ਹ ਪੀ. ਜੀ. ਆਈ. ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਦੀ ਮੌਤ ਦੀ ਪੁਸ਼ਟੀ ਕੀਤੀ ਗਈ। ਜਾਣਕਾਰੀ ਅਨੁਸਾਰ ਪ੍ਰੇਮਦੀਪ ਦੇ ਪਿਤਾ ਮਲੇਸ਼ੀਆ ਰਹਿੰਦੇ ਹਨ। ਇੱਥੇ ਉਹ ਆਪਣੀ ਮਾਤਾ, ਭੈਣ ਅਤੇ ਦਾਦਾ, ਦਾਦੀ ਨਾਲ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਪਰਿਵਾਰ 'ਤੇ ਟੁੱਟਾ ਦੁੱਖਾਂ ਦੇ ਪਹਾੜ, ਚੜ੍ਹਦੀ ਜਵਾਨੀ 'ਚ ਨੌਜਵਾਨ ਦੀ ਮੌਤ