ਰਸੋਈ ''ਚ ਲੱਗੀ ਅੱਗ, ਸਾਮਾਨ ਸੜਿਆ
Friday, Jan 26, 2018 - 01:11 AM (IST)
ਬਟਾਲਾ, (ਸੈਂਡੀ)- ਅੱਜ ਡਾਇਮੰਡ ਕਾਲੋਨੀ ਦੇ ਇਕ ਘਰ ਦੀ ਰਸੋਈ 'ਚ ਅਚਾਨਕ ਅੱਗ ਲੱਗ ਗਈ।ਜਾਣਕਾਰੀ ਅਨੁਸਾਰ ਓਮ ਪ੍ਰਕਾਸ਼ ਵਾਸੀ ਡਾਇਮੰਡ ਕਾਲੋਨੀ ਦੇ ਘਰ ਅੱਜ ਅਚਾਨਕ ਰਸੋਈ 'ਚ ਅੱਗ ਲੱਗ ਗਈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਜਿਸ ਦੇ ਕਰਮਚਾਰੀਆਂ ਦੇ ਆਉਣ ਤੋਂ ਪਹਿਲਾਂ ਹੀ ਸਿਲੰਡਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਅੱਗ 'ਤੇ ਕਾਬੂ ਪਾਇਆ ਪਰ ਕਰਮਚਾਰੀਆਂ ਦੇ ਆਉਣ ਤੱਕ ਰਸੋਈ 'ਚ ਪਿਆ ਕਾਫ਼ੀ ਸਾਮਾਨ ਸੜ ਗਿਆ।
