ਕਿਸਾਨ ਅੰਦੋਲਨ ਦੇ ਚੱਲਦਿਆਂ ਹਾੜ੍ਹੀ ਦੀ ਫ਼ਸਲ ਲਈ ''ਬੀਬੀਆਂ'' ਨੇ ਖਿੱਚੀ ਤਿਆਰੀ, ਸੰਭਾਲਣਗੀਆਂ ਵੱਡੀ ਜ਼ਿੰਮੇਵਾਰੀ

03/06/2021 3:17:50 PM

ਪਟਿਆਲਾ/ਬਾਰਨ(ਇੰਦਰ) : ਹਾੜ੍ਹੀ ਦੀ ਫ਼ਸਲ ਪੱਕਣ ਵਾਲੀ ਹੈ ਪਰ ਕਣਕ ਵੱਢਣ ਵਾਲੇ ਕਿਸਾਨ ਇਸ ਸਮੇਂ ਦਿੱਲੀ ਮੋਰਚੇ 'ਤੇ ਬੈਠੇ ਹੋਏ ਹਨ। ਇਸ ਨੂੰ ਦੇਖਦੇ ਹੋਏ ਬੀਬੀਆਂ ਨੇ ਹਾੜ੍ਹੀ ਦੀ ਫ਼ਸਲ ਲਈ ਤਿਆਰੀ ਖਿੱਚ ਲਈ ਹੈ, ਜਿਸ ਦੌਰਾਨ ਉਹ ਵੱਡੀ ਜ਼ਿੰਮੇਵਾਰੀ ਸੰਭਾਲਣਗੀਆਂ। ਆਗੂ ਮਨਦੀਪ ਕੌਰ ਬਾਰਨ ਨੇ ਕਿਹਾ ਕਿ ਆਉਂਦੇ ਦਿਨਾਂ ’ਚ ਹਾੜ੍ਹੀ ਦੀ ਫ਼ਸਲ ਪੱਕਣ ਵਾਲੀ ਹੈ, ਜਿਸ ਕਾਰਣ ਬਹੁ-ਗਿਣਤੀ ਮਰਦ ਕਿਸਾਨ ਫ਼ਸਲਾਂ ਸਾਂਭਣ ’ਚ ਰੁੱਝੇ ਹੋ ਸਕਦੇ ਹਨ ਪਰ ਬੀਬੀਆਂ ਉਨ੍ਹਾਂ ਦਿਨਾਂ ’ਚ ਵੱਡੀ ਜ਼ਿੰਮੇਵਾਰੀ ਸਾਂਭਣਗੀਆਂ ਅਤੇ ਦਿੱਲੀ ਬਾਰਡਰਾਂ 'ਤੇ ਗਿਣਤੀ ਕਿਸੇ ਵੀ ਹਾਲਾਤ ’ਚ ਘੱਟ ਨਹੀਂ ਹੋਣ ਦੇਣਗੀਆਂ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਵਿਅਕਤੀ ਨੇ ਵਿਹੜੇ 'ਚ ਰਹਿੰਦੇ 2 ਮਾਸੂਮਾਂ ਦੇ ਗਲੇ ਵੱਢ ਕੀਤਾ ਕਤਲ, ਮਗਰੋਂ ਕੀਤੀ ਖ਼ੁਦਕੁਸ਼ੀ

PunjabKesari

ਇਸ ਸਬੰਧੀ ਪਿੰਡ ਪੱਧਰ ’ਤੇ ਡਿਊਟੀਆਂ ਦਾ ਰੋਸਟਰ ਤਿਆਰ ਕੀਤਾ ਜਾ ਰਿਹਾ ਹੈ। ਆਗੂ ਹਰਮੀਤ ਕੌਰ ਅਤੇ ਸਰਬਜੀਤ ਕੌਰ ਲੰਗ ਵੱਲੋਂ ਵੀ ਬੀਬੀਆਂ ਨੂੰ ਦਿੱਲੀ ਜਾਣ ਲਈ ਉਤਸ਼ਾਹਿਤ ਕੀਤਾ ਗਿਆ। ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 8 ਮਾਰਚ ਨੂੰ ਵਿਸ਼ਵ ਔਰਤ ਦਿਵਸ ਦਿੱਲੀ ਦੇ ਬਾਰਡਰਾਂ ’ਤੇ ਬੀਬੀਆਂ ਦੀ ਵੱਡੀ ਇਕੱਤਰਤਾ ਕਰ ਕੇ ਮਨਾਉਣ ਦਾ ਸੁਨੇਹਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪਾਖੰਡੀ ਬਾਬੇ ਨੇ ਆਸ਼ਰਮ 'ਚ ਬੁਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਫਿਰ ਕਤਲ ਕਰਕੇ ਖੇਤਾਂ 'ਚ ਸੁੱਟੀ ਲਾਸ਼

ਇਸ ਦੇ ਚੱਲਦਿਆਂ ਬਲਾਕ ਪਟਿਆਲਾ-2 ਦੇ ਵੱਖ-ਵੱਖ ਪਿੰਡਾਂ ’ਚ ਬੀਬੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਇਹ ਮਾਰਚ ਪਿੰਡ ਬਾਰਨ ਤੋਂ ਆਰੰਭ ਹੋ ਕੇ ਪਿੰਡ ਮਾਜਰੀ ਅਕਾਲੀਆਂ, ਹਰਦਾਸਪੁਰ, ਫੱਗਣ ਮਾਜਰਾ, ਲੰਗ, ਨੰਦਪੁਰ ਕੇਸ਼ੋ, ਬਾਗੜੀਆਂ, ਮਾਲਾਹੇੜੀ, ਚਣੋਂ, ਖ਼ਲੀਫੇਵਾਲਾ ’ਚੋਂ ਨਿਕਲਿਆ। ਪਿੰਡ ’ਚ ਲਾਊਡ ਸਪੀਕਰ ਰਾਹੀਂ ਬੀਬੀਆਂ ਨੂੰ 'ਵਿਸ਼ਵ ਔਰਤ ਦਿਵਸ' ਮੌਕੇ ਦਿੱਲੀ ਬਾਰਡਰਾਂ ’ਤੇ ਭਰਵੀਂ ਸ਼ਮੂਲੀਅਤ ਕਰਨ ਲਈ ਸੁਨੇਹਾ ਦਿੱਤਾ ਗਿਆ।

ਇਹ ਵੀ ਪੜ੍ਹੋ : ਖ਼ੂਨ ਦੇ ਰਿਸ਼ਤੇ ਤਾਰ-ਤਾਰ ਕਰਦਿਆਂ ਘਰ ਦੇ ਵਿਹੜੇ 'ਚ ਕਤਲ ਕੀਤਾ ਛੋਟਾ ਭਰਾ, ਪੁਲਸ ਨੇ ਇੰਝ ਕਢਵਾਈ ਸੱਚਾਈ

ਕਿਸਾਨ ਮਹਿਲਾ ਆਗੂ ਦਵਿੰਦਰ ਕੌਰ ਹਰਦਾਸਪੁਰ ਨੇ ਬੋਲਦਿਆਂ ਕਿਹਾ ਕਿ ਬੀਬੀਆਂ ਦੀ ਹਿੱਸੇਦਾਰੀ ਤੋਂ ਬਿਨਾਂ ਸੰਘਰਸ਼ ’ਚ ਜਿੱਤ ਪ੍ਰਾਪਤ ਕਰਨਾ ਸੌਖਾ ਨਹੀਂ। ਇਸ ਲਈ ਬੀਬੀਆਂ ਨੂੰ ਮਰਦਾਂ ਦੇ ਬਰਾਬਰ ਸੰਘਰਸ਼ ’ਚ ਯੋਗਦਾਨ ਪਾਉਣਾ ਹੋਵੇਗਾ। ਪਹਿਲਾਂ ਤੋਂ ਹੀ ਵੱਡੀ ਗਿਣਤੀ 'ਚ ਬੀਬੀਆਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਦਿੱਲੀ ਬਾਰਡਰਾਂ ’ਤੇ ਸੰਘਰਸ਼ਾਂ ’ਚ ਕਾਬਜ਼ ਹਨ। ਇਸ ਮੌਕੇ ਬਲਾਕ ਪ੍ਰਧਾਨ ਸੁਖਮਿੰਦਰ ਸਿੰਘ ਬਾਰਨ, ਗੁਰਵਿੰਦਰ ਸਿੰਘ ਹਰਦਾਸਪੁਰ, ਅਵਤਾਰ ਸਿੰਘ ਫੱਗਣ ਮਾਜਰਾ, ਜਸਵਿੰਦਰ ਕੌਰ, ਚਰਨ ਕੌਰ, ਬਲਜੀਤ ਕੌਰ, ਸ਼ੇਰ ਕੌਰ, ਗੁਰਮੀਤ ਕੌਰ ਆਦਿ ਹਾਜ਼ਰ ਸਨ।
ਨੋਟ : ਕਿਸਾਨ ਬੀਬੀਆਂ ਵੱਲੋਂ ਹਾੜ੍ਹੀ ਦੀ ਫ਼ਸਲ ਸਬੰਧੀ ਲਏ ਗਏ ਉਕਤ ਫ਼ੈਸਲੇ ਬਾਰੇ ਦਿਓ ਰਾਏ
 


Babita

Content Editor

Related News