ਜਮਹੂਰੀ ਕਿਸਾਨ ਸਭਾ ਵੱਲੋਂ ਕੇਂਦਰ ਤੇ ਕੈਪਟਨ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰਾ
Thursday, Jul 06, 2017 - 11:57 PM (IST)
ਘਨੌਲੀ, (ਸ਼ਰਮਾ)- ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ 'ਤੇ ਅੱਜ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਰੋਸ ਮਾਰਚ ਘਨੌਲਾ ਤੋਂ ਸ਼ੁਰੂ ਹੋ ਕੇ ਬਿੱਕੋ, ਸਿੰਹੂਮਾਜਰਾ, ਮਕੌੜੀ ਤੇ ਚੱਕ ਕਰਮਾ ਤੋਂ ਹੁੰਦੇ ਹੋਇਆ ਦਾਣਾ ਮੰਡੀ ਘਨੌਲੀ ਪਹੁੰਚਿਆ ਜਿਥੇ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਰੋਸ ਜਤਾਉਂਦੇ ਕਿਹਾ ਕਿ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਜੋ ਵਾਅਦੇ ਲੋਕਾਂ ਤੇ ਕਿਸਾਨਾਂ ਨਾਲ ਕੀਤੇ ਸੀ ਉਨ੍ਹਾਂ ਨੂੰ ਸਹੀ ਢੰਗ ਨਾਲ ਅਮਲ 'ਚ ਨਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਮੋਦੀ ਨੇ ਕਿਹਾ ਸੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਜਦੋਂ ਕਿ ਕੈਪਟਨ ਨੇ ਕਿਹਾ ਸੀ ਕਿ ਕਿਸਾਨਾਂ ਦੇ ਕਰਜ਼ਿਆਂ 'ਤੇ ਲਕੀਰ ਫੇਰਾਂਗੇ ਤੇ ਇਸ ਦੇ ਨਾਲ ਹੋਰ ਵੀ ਲੋਕ ਹਿੱਤ 'ਚ ਵਾਅਦੇ ਕੀਤੇ ਗਏ ਸੀ ਪਰ ਕਰਜ਼ਾਈ ਕਿਸਾਨ, ਮਜ਼ਦੂਰ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨ, ਮਜ਼ਦੂਰ ਤੇ ਆਮ ਜਨਤਾ ਦੀਆਂ ਮੰਗਾਂ, ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦੇ ਹੋਏ ਜਲਦ ਤੋਂ ਜਲਦ ਲੋਕ ਹਿਤ 'ਚ ਫੈਸਲੇ ਲਏੇ ਜਾਣ। ਇਸ ਸਮੇਂ ਜ਼ਿਲਾ ਪ੍ਰਧਾਨ ਮੋਹਣ ਸਿੰਘ ਧਮਾਣਾ, ਸਮਸ਼ੇਰ ਸਿੰਘ ਹਵੇਲੀ, ਗੁਲਾਬ ਸਿੰਘ, ਜਰਨੈਲ ਸਿੰਘ, ਨਸੀਬ ਸਿੰਘ, ਹਰਚੰਦ ਸਿੰਘ ਫਤਿਹਪੁਰ, ਧਰਮ ਸਿੰਘ, ਅਸ਼ੋਕ ਕੁਮਾਰ, ਕ੍ਰਿਸ਼ਨ ਕੁਮਾਰ ਡੋਗਰਾ ਮੁੱਖ ਰੂਪ 'ਚ ਮੌਜੂਦ ਸਨ।
