ਰਜਬਾਹਾ ਨਾ ਬਣਾਉਣ ''ਤੇ ਕਿਸਾਨਾਂ ''ਚ ਰੋਸ, ਕੀਤੀ ਨਾਅਰੇਬਾਜ਼ੀ

Sunday, Jun 18, 2017 - 06:00 PM (IST)

ਰਜਬਾਹਾ ਨਾ ਬਣਾਉਣ ''ਤੇ ਕਿਸਾਨਾਂ ''ਚ ਰੋਸ, ਕੀਤੀ ਨਾਅਰੇਬਾਜ਼ੀ

ਤਲਵੰਡੀ ਸਾਬੋ(ਮੁਨੀਸ਼)— ਰਾਮਾਂ-ਮੌੜ ਮੁੱਖ ਸੜਕ ਨੂੰ ਚੌੜਾ ਕਰਨ ਲਈ ਸੜਕ ਦੇ ਕੰਢੇ 'ਤੇ ਲੱਗੇ ਦਰੱਖਤਾਂ ਨੂੰ ਜੰਗਲਾਤ ਵਿਭਾਗ ਵੱਲੋਂ ਇਕ ਠੇਕੇਦਾਰ ਨੂੰ ਠੇਕਾ ਦੇ ਕੇ ਦਰੱਖਤਾਂ ਨੂੰ ਕਟਵਾਇਆ ਜਾ ਰਿਹਾ ਹੈ। ਇਨ੍ਹਾਂ ਦਰੱਖਤਾਂ ਦੀ ਕਟਾਈ ਦੌਰਾਨ ਰਾਮਾਂ ਰੋਡ 'ਤੇ ਸਥਿਤ ਖੇਤਾਂ ਦੀ ਸਿੰਚਾਈ ਲਈ ਬਣਾਇਆ ਗਿਆ ਰਾਜਬਾਹਾ ਵੀ ਤੋੜ ਦਿੱਤਾ ਗਿਆ, ਜਿਸ ਕਾਰਨ ਧਾਨ ਲਗਾਉਣ ਵਾਲੇ ਕਿਸਾਨਾਂ 'ਚ ਰੋਸ ਦੀ ਲਹਿਰ ਹੈ। ਉਨ੍ਹਾਂ ਨੂੰ ਕਈ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਜਬਾਹਾ ਟੁੱਟੇ ਨੂੰ ਕਈ ਦਿਨ ਬੀਤ ਗਏ ਹਨ, ਜਿਸ ਨੂੰ ਜਲਦੀ ਹੀ ਬਣਾਉਣ ਦਾ ਲਾਰਾ ਠੇਕੇਦਾਰਾਂ ਵੱਲੋਂ ਕਿਸਾਨਾਂ ਨੂੰ ਲਗਾਇਆ ਜਾ ਰਿਹਾ ਹੈ ਪਰ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਰਜਬਾਹਾ ਨਾ ਬਣਾਉਣ ਕਾਰਨ ਕਿਸਾਨਾਂ ਨੂੰ ਧਰਨਾ ਲਗਾਉਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੇ ਸ਼ਨੀਵਾਰ ਨੂੰ ਜੰਗਲਾਤ ਵਿਭਾਗ ਅਤੇ ਠੇਕੇਦਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨ ਕਾਕਾ ਸਿੰਘ, ਸਾਧੂ ਸਿੰਘ, ਬੱਬੀ ਸਿੰਘ ਨੇ ਦੱਸਿਆ ਕਿ ਪਾਣੀ ਨਾ ਆਉਣ ਕਾਰਨ ਕਈ ਕਿਸਾਨ ਆਪਣੇ ਖੇਤਾਂ 'ਚ ਧਾਨ ਦੀ ਫਸਲ ਵੀ ਨਹੀਂ ਲਗਾ ਰਹੇ, ਜਿਨ੍ਹਾਂ ਦੇ ਕੋਲ ਮਜਦੂਰ ਵੀ ਆਏ ਹੋਏ ਹਨ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਨਹਿਰੀ ਪਾਣੀ ਦੀ ਬੰਦੀ ਰਹੀ ਹੈ ਅਤੇ ਹੁਣ ਰਜਬਾਹਾ ਟੁੱਟਣ ਦੇ ਕਾਰਨ ਉਨ੍ਹਾਂ ਦੇ ਖੇਤਾਂ ਨੂੰ ਪਾਣੀ ਨਹੀਂ ਮਿਲ ਰਿਹਾ। 


Related News