ਸਤਨਾਮ ਪੰਨੂ ਦੇ ਕੈਪਟਨ, ਬਾਦਲ ਤੇ ਮੋਦੀ ’ਤੇ ਰਗੜੇ, ਕਿਹਾ-ਇਕੋ ਸਿੱਕੇ ਦੇ ਪਹਿਲੂ ਨੇ ਸਾਰੇ

Saturday, Mar 20, 2021 - 01:51 PM (IST)

ਸਤਨਾਮ ਪੰਨੂ ਦੇ ਕੈਪਟਨ, ਬਾਦਲ ਤੇ ਮੋਦੀ ’ਤੇ ਰਗੜੇ, ਕਿਹਾ-ਇਕੋ ਸਿੱਕੇ ਦੇ ਪਹਿਲੂ ਨੇ ਸਾਰੇ

ਸੁਲਤਾਨਪੁਰ ਲੋਧੀ (ਸੋਢੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਚ ਕੋਈ ਅੰਤਰ ਨਹੀਂ ਹੈ, ਸਾਰੇ ਹੀ ਇਕੋ ਸਿੱਕੇ ਦੇ ਪਹਿਲੂ ਹਨ, ਜੋ ਕਿਸਾਨਾਂ ਦੇ ਨਾਮ ’ਤੇ ਸਿਰਫ਼ ਰਾਜਨੀਤੀ ਕਰ ਰਹੇ ਹਨ, ਜਦਕਿ ਇਨਾਂ ਨੂੰ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ, ਇਹ ਤਾਂ ਖੁਦ ਕਾਰਪੋਰੇਟ ਘਰਾਣਿਆਂ ਨਾਲ ਘੁਲੇ ਮਿਲੇ ਹੋਏ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ

ਪੰਨੂ ਨੇ ਇੰਟਰਨੈਸ਼ਨਲ ਗਤਕਾ ਕੋਚ ਗੁਰਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕਰਦੇ ਕਿਹਾ ਕਿ ਮਹਿਲਾਵਾਂ ਵੱਲੋਂ ਦੇਸ਼ ਦੀ ਜਾਲਮ ਕੇਂਦਰ ਸਰਕਾਰ ਵਿਰੁੱਧ ਚਲਦੇ ਸੰਘਰਸ਼ ’ਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਾਰੇ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜਾ ਮੁਆਫ਼ ਕਰਨ ਦਾ ਜੋ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਡੇਰਾ ਬਿਆਸ ਨੇ ਸਾਰੇ ਸਤਿਸੰਗ ਪ੍ਰੋਗਰਾਮ ਇੰਨੀ ਤਾਰੀਖ਼ ਤੱਕ ਕੀਤੇ ਰੱਦ

ਇਸ ਸਮੇਂ ਸੂਬਾਈ ਆਗੂ ਸੁਖਵਿੰਦਰ ਸਿੰਘ ਸਭਰਾਅ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਹਾਕਮ ਸਿੰਘ, ਸਰਵਣ ਸਿੰਘ ਬਾਊਪੁਰ ਜ਼ੋਨ ਪ੍ਰਧਾਨ, ਪਰਮਜੀਤ ਸਿੰਘ ਜ਼ੋਨ ਪ੍ਰਧਾਨ ਡੱਲਾ ਸਾਹਿਬ ਤੇ ਸੁਖਪ੍ਰੀਤ ਸਿੰਘ ਪੱਸਨ ਕਦੀਮ, ਅਮਨਦੀਪ ਸਿੰਘ ਭਿੰਡਰ, ਕਮਲਜੀਤ ਸਿੰਘ ਹੈਬਤਪੁਰ ਆਡ਼੍ਹਤੀ, ਸੋਨੂੰ ਰਾਮੇ, ਪੁਸ਼ਪਿੰਦਰ ਸਿੰਘ ਮੋਮੀ ਆਦਿ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ :  ਜਲੰਧਰ ਆਉਣ ਵਾਲੇ ਸੈਲਾਨੀ ਜ਼ਰੂਰ ਘੁੰਮਣ ਇਹ ਮਸ਼ਹੂਰ ਸਥਾਨ, ਜੋ ਰੱਖਦੇ ਨੇ ਆਪਣੀ ਵਿਸ਼ੇਸ਼ ਮਹੱਤਤਾ


author

shivani attri

Content Editor

Related News