8 ਸਤੰਬਰ ਨੂੰ ਮੁਕਤਸਰ ਪਹੁੰਚਣਗੇ ਗੁਰਨਾਮ ਸਿੰਘ ਚਢੂਨੀ

Monday, Sep 06, 2021 - 05:55 PM (IST)

8 ਸਤੰਬਰ ਨੂੰ ਮੁਕਤਸਰ ਪਹੁੰਚਣਗੇ ਗੁਰਨਾਮ ਸਿੰਘ ਚਢੂਨੀ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ /ਪਵਨ) : ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ 8 ਸਤੰਬਰ ਨੂੰ ਹੋਣ ਵਾਲੀ ਕਿਸਾਨ ਰੈਲੀ ਦੀਆਂ ਤਿਆਰੀਆਂ ਸੰਬੰਧੀ ਅੱਜ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ’ਚ ਕਿਸਾਨ ਆਗੂ ਬੋਹੜ ਸਿੰਘ ਜਟਾਣਾ ਤੇ ਨਵਜੋਤ ਕੌਰ ਲੰਬੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਤਿੱਖਾ ਕਰਨ ਦੀ ਗੱਲ ’ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਜੋ ਲੜਾਈ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੀ ਹੈ, ਉਹ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਲੜਾਈ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨ ਭਰਾਵਾਂ ਦੀ ਲੜਾਈ ਹੈ। ਅਜੇ ਤਾਂ ਲੜਾਈ ਦੀ ਸ਼ੁਰੂਆਤ ਹੋਈ ਹੈ। ਹਾਲੇ ਤਾਂ ਪੰਜਾਬ ਨੇ ਹੋਰ ਲੜਾਈਆਂ ਲੜਨੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਸੰਘਰਸ਼ ਲਈ ਤਿਆਰ ਰਹਿਣ। ਦੱਸ ਦਈਏ ਕਿ 8 ਸਤੰਬਰ ਨੂੰ ਕਿਸਾਨ ਰੈਲੀ ’ਚ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ।


author

Gurminder Singh

Content Editor

Related News