ਨਵਜੋਤ ਸਿੱਧੂ ਦੇ ਬਿਆਨ ''ਤੇ ਭੜਕੇ ਐੱਸ. ਜੀ. ਪੀ. ਸੀ. ਪ੍ਰਧਾਨ, ਦਿੱਤਾ ਕਰਾਰ ਜਵਾਬ

06/10/2017 6:55:55 PM

ਅੰਮ੍ਰਿਤਸਰ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਉਸਾਰੇ ਗਏ ਵਿਰਾਸਤ-ਏ-ਖਾਲਸਾ ਨੂੰ ਚਿੱਟਾ ਹਾਥੀ ਕਹੇ ਜਾਣ 'ਤੇ ਐੱਸ.ਜੀ. ਪੀ. ਸੀ. ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਵੱਡਾ ਬਿਆਨ ਦਿੱਤਾ ਹੈ। ਨਵਜੋਤ ਸਿੱਧੂ ਵਲੋਂ ਦਿੱਤੇ ਬਿਆਨ ਨੂੰ ਐੱਸ. ਜੀ. ਪੀ. ਸੀ. ਪ੍ਰਧਾਨ ਨੇ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਕਾਂਗਰਸ ਨੇ ਸਿੱਖ ਇਤਿਹਾਸ ਲਈ ਕੁਝ ਨਹੀਂ ਕੀਤਾ ਜਦਕਿ ਅਜਿਹੇ ਬਿਆਨ ਦੇ ਕੇ ਸਿਆਸਤ ਜ਼ਰੂਰ ਕੀਤੀ ਜਾਂਦੀ ਹੈ।
ਬਡੂੰਗਰ ਮੁਤਾਬਕ ਹਰ ਵਾਰ ਅਕਾਲੀ ਸਰਕਾਰ ਨੇ ਹੀ ਆਪਣੇ ਕਾਰਜਕਾਲ ਦੌਰਾਨ ਸਿੱਖ ਕੌਮ ਲਈ ਅਜਿਹੇ ਕਾਰਜ ਕੀਤੇ ਹਨ। ਬਡੂੰਗਰ ਨੇ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਨੂੰ ਗਲਤ ਦੱਸਦਿਆਂ ਮੰਦਭਾਗਾ ਕਿਹਾ ਹੈ।


Related News