ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ''ਤੇ ਪ੍ਰੋ. ਬਡੂੰਗਰ ਦੀ ਮੋਹਰ!

Thursday, Aug 31, 2017 - 04:06 AM (IST)

ਲੁਧਿਆਣਾ(ਮੁੱਲਾਂਪੁਰੀ)-ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੰਜਾਬ ਵਿਚਲੇ ਕੈਬਨਿਟ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪਿਛਲੇ ਦਿਨੀਂ ਡੇਰਾ ਸਿਰਸਾ ਮਾਮਲੇ ਵਿਚ ਪੰਜਾਬ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਨਿਭਾਈ ਭੂਮਿਕਾ ਅਤੇ ਸ਼ਾਂਤੀ ਬਰਕਰਾਰ ਰੱਖਣ ਲਈ ਕੈਪਟਨ ਸਰਕਾਰ ਦੀ ਦੱਬ ਕੇ ਪਿੱਠ ਥਾਪੜੀ ਹੈ। 
ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਕਿ ਅਕਾਲੀ ਦਲ ਨਾਲ ਜੁੜੀ ਕਿਸੇ ਵੱਡੀ ਧਾਰਮਿਕ ਸੰਸਥਾ ਦੇ ਮੁਖੀ ਨੇ ਇਹ ਬਿਆਨਬਾਜ਼ੀ ਅਤੇ ਪਿੱਠ ਥਾਪੜਨ ਦੀ ਮੀਡੀਆ ਵਿਚ ਪਹਿਲ ਕੀਤੀ ਹੋਵੇ, ਕਿਉਂਕਿ ਵਿਰੋਧੀ ਪਾਰਟੀਆਂ ਜਾਂ ਉਸ ਨਾਲ ਜੁੜੀ ਹੋਈ ਸੰਸਥਾ ਸਰਕਾਰ ਭਾਵੇਂ ਜਿੰਨੇ ਮਰਜ਼ੀ ਚੰਗੇ ਕੰਮ ਕਰੇ ਪਰ ਵਿਰੋਧੀ ਉਸ ਵਿਚ ਹਮੇਸ਼ਾ ਨੁਕਸ ਹੀ ਕੱਢਦੇ ਆਏ ਹਨ। ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਾਫ ਚਿੱਟੇ ਦਿਲ ਵਾਂਗ ਸੱਚ ਬੋਲ ਕੇ ਉਨ੍ਹਾਂ ਅਕਾਲੀ ਹਲਕਿਆਂ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਕਰ ਕੇ ਅਕਾਲੀ ਹਲਕਿਆਂ 'ਚ ਹੈਰਾਨੀ ਦਾ ਆਲਮ ਦੇਖਿਆ ਗਿਆ ਹੈ ਕਿਉਂਕਿ ਪ੍ਰੋ. ਬਡੂੰਗਰ ਦੇ ਬਿਆਨ ਨੂੰ ਅਕਾਲੀ ਵਾਰ-ਵਾਰ ਪੜ੍ਹ ਰਹੇ ਸਨ। ਪ੍ਰੋ. ਬਡੂੰਗਰ ਨੇ ਜਿੱਥੇ ਕੈਪਟਨ ਸਰਕਾਰ ਵੱਲੋਂ ਨਿਭਾਈ ਜ਼ਿੰਮੇਦਾਰੀ ਦੀ ਸ਼ਲਾਘਾ ਕੀਤੀ ਹੈ, ਉਥੇ ਹਰਿਆਣੇ ਦੀ ਖੱਟੜ ਸਰਕਾਰ ਨੂੰ ਆੜੇ ਹੱਥੀਂ ਲੈ ਕੇ ਲੋਕਾਂ ਦੀ ਜਾਨ-ਮਾਲ ਤੇ ਸੁਰੱਖਿਆ ਕਰਨ ਵਿਚ ਅਸਫਲ ਰਹਿਣਾ ਕਰਾਰ ਦਿੱਤਾ ਹੈ। ਅੱਜ ਮੀਡੀਆ 'ਚ ਆਈ ਖ਼ਬਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਲੋਕ ਪ੍ਰੋ. ਬਡੂੰਗਰ ਦੀ ਇਸ ਫਿਰਾਕ ਦਿੱਲੀ ਦੀ ਪ੍ਰਸ਼ੰਸਾ ਕਰ ਰਹੇ ਸਨ ਅਤੇ ਕੁਝ ਲੋਕ ਇਸ ਦੇ ਹੋਰ ਅਰਥ ਕੱਢ ਕੇ ਦੇਖ ਰਹੇ ਹਨ। ਭਾਵੇਂ ਕੁੱਝ ਵੀ ਹੈ ਠੀਕ ਨੂੰ ਠੀਕ ਆਖ ਕੇ ਪ੍ਰੋ. ਬਡੂੰਗਰ ਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਸਰਕਾਰ ਚੰਗਾ ਕੰਮ ਕਰਦੀ ਹੈ ਤਾਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ 'ਚ ਸਫਲ ਹੁੰਦੀ ਹੈ, ਉਹ ਭਾਵੇਂ ਕਿਸੇ ਦੀ ਵੀ ਹੋਵੇ ਉਸ ਦੀ ਸ਼ਲਾਘਾ ਕਰਨਾ ਜਾਇਜ਼ ਹੁੰਦਾ ਹੈ। ਬਾਕੀ ਦੇਖਦੇ ਹਾਂ ਕਿ ਪ੍ਰੋ. ਬਡੂੰਗਰ ਦੀ ਇਹ ਬਿਆਨਬਾਜ਼ੀ ਤੇ ਪਿੱਠ ਥਾਪੜਨ ਦੀ ਕਾਰਵਾਈ ਬਾਦਲਕਿਆਂ ਨੂੰ ਕਿਸ ਤਰ੍ਹਾਂ ਰਾਸ ਆਉਂਦੀ ਹੈ.....!


Related News