ਢੱਡਰੀਆਂਵਾਲੇ ਮਾਮਲੇ ''ਚ ਬਡੂੰਗਰ ਨੇ ਕੀਤਾ ਕਿਨਾਰਾ, ਕਿਹਾ-ਸਿੰਘ ਸਾਹਿਬਾਨ ਕਰਨਗੇ ਫੈਸਲਾ
Monday, Nov 13, 2017 - 06:54 PM (IST)
ਪਟਿਆਲਾ (ਇੰਦਰਜੀਤ ਬਖਸ਼ੀ) : ਪਟਿਆਲਾ ਪਹੁੰਚੇ ਐੱਸ ਜੀ. ਪੀ. ਸੀ. ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਢੱਡਰੀਆਂਵਾਲੇ ਦੇ ਧਾਰਮਿਕ ਦੀਵਾਨ ਮਾਮਲੇ 'ਚ ਕੋਈ ਵੀ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਬਡੂੰਗਰ ਦਾ ਕਹਿਣਾ ਹੈ ਕਿ ਇਹ ਮੁੱਦਾ ਸਿੰਘ ਸਾਹਿਬਾਨ ਦੇ ਕੋਲ ਪਹੁੰਚ ਚੁੱਕਾ ਅਤੇ ਇਸ 'ਤੇ ਬਾਕਾਇਦਾ ਮੀਟਿੰਗ ਹੋਣ ਜਾ ਰਹੀ ਹੈ, ਇਸ ਲਈ ਉਨ੍ਹਾਂ ਦਾ ਇਸ ਬਾਰੇ ਬੋਲਣਾ ਵਾਜ੍ਹਬ ਨਹੀਂ ਹੋਵੇਗਾ।
ਦੱਸ ਦੇਈਏ ਕਿ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ 14 ਨਵਬੰਰ ਨੂੰ ਅੰਮ੍ਰਿਤਸਰ 'ਚ ਧਾਰਮਿਕ ਦੀਵਾਨ ਸਜਾਏ ਜਾਣੇ ਸਨ ਪਰ ਦਮਦਮੀ ਟਕਸਾਲ ਅਤੇ ਕੁਝ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਉਨ੍ਹਾਂ ਨੇ ਇਸ ਸਮਾਗਮ ਨੂੰ ਰੱਦ ਕਰ ਦਿੱਤਾ ਹੈ।
