ਕਿਰਨ ਬਾਲਾ ਉਰਫ ਆਮਨਾ ਬੀਬੀ ਨੂੰ ਪਾਕਿ ਨੇ ਦਿੱਤਾ 6 ਮਹੀਨੇ ਦਾ ਵੀਜ਼ਾ

Tuesday, Apr 24, 2018 - 06:01 PM (IST)

ਅੰਮ੍ਰਿਤਸਰ : ਕਿਰਨ ਬਾਲਾ ਉਰਫ ਆਮਨਾ ਬੀਬੀ ਨੂੰ ਪਾਕਿ ਨੇ 6 ਮਹੀਨੇ ਦਾ ਵੀਜ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਕਿਰਨ ਬਾਲਾ ਉਰਫ ਆਮਨਾ ਬੀਬੀ ਨੇ ਪਾਕਿ 'ਚ ਪਨਹਾ ਲੈਣ ਲਈ ਲਾਹੌਰ ਹਾਈਕੋਟ 'ਚ ਅਰਜ਼ੀ ਵੀ ਲਗਾ ਦਿੱਤੀ ਹੈ। ਕੋਰਟ ਨੇ ਵਿਦੇਸ਼ ਵਿਭਾਗ ਨੂੰ ਇਕ ਮਹੀਨੇ 'ਚ ਫੈਸਲਾ ਦੇਣ ਆਦੇਸ਼ ਦਿੱਤਾ ਸੀ। ਕਿਰਨ ਤੇ ਉਸ ਦਾ ਪਤੀ ਮੁਹੰਮਦ ਆਜਮ ਇਸਲਾਮਾਬਾਦ 'ਚ ਡੇਰਾ ਲਗਾ ਕੇ ਬੈਠਾ ਹੈ। ਸੋਮਵਾਰ ਦੋਨੋਂ ਲਾਹੌਰ ਲਈ ਰਵਾਨਾ ਹੋਏ। ਹੁਣ ਵੀਜ਼ਾ ਨਾਲ ਸਬੰਧਿਤ ਕਾਗਜ਼ਾਤ ਪਾਕਿ ਸਥਿਤ ਭਾਰਤੀ ਦੂਤਾਵਾਸ ਨੂੰ ਸੌਂਪੇ ਜਾਣਗੇ। 
ਜ਼ਿਕਰਯੋਗ ਹੈ ਕਿ ਕਿਰਨ ਬਾਲਾ 12 ਅਪ੍ਰੈਲ ਨੂੰ ਵਿਸਾਖੀ ਮਨਾਉਣ ਲਈ ਅੰਮ੍ਰਿਤਸਰ ਤੋਂ ਜਥੇ ਨਾਲ ਪਾਕਿਸਤਾਨ ਗਈ ਸੀ,ਜਿਥੇ ਉਸ ਨੇ ਜੱਥੇ ਤੋਂ ਵੱਖ ਹੋ ਕੇ ਇਸਲਾਮ ਕਬੂਲ ਕਰਕੇ ਮੁਹੰਮਦ ਆਜ਼ਮ ਨਾਲ ਵਿਆਹ ਕਰਵਾ ਲਿਆ।


Related News