ਖੁਲਾਸਾ : ਮਹਿਜ਼ 700 ਰੁਪਏ ਦੀ ਖਾਤਰ ਕੀਤਾ ਸੀ ਦੋਸਤ ਦਾ ਕਤਲ
Tuesday, May 26, 2020 - 03:26 PM (IST)

ਨਕੋਦਰ (ਪਾਲੀ) : ਥਾਣਾ ਸਦਰ ਦੇ ਪਿੰਡ ਟਾਹਲੀ ਵਿਚ ਬੀਤੇ ਦਿਨੀਂ ਇਕ ਪ੍ਰਵਾਸੀ ਮਜ਼ਦੂਰ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਸਦਰ ਪੁਲਸ ਨੇ ਮ੍ਰਿਤਕ ਮਜ਼ਦੂਰ ਦੇ ਸਾਥੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਵਰਣਨਯੋਗ ਹੈ ਕਿ ਬੀਤੀ 20 ਮਈ ਦੀ ਰਾਤ ਨੂੰ ਪਿੰਡ ਟਾਹਲੀ 'ਚ ਇਕ ਪ੍ਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਹੋ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਤੁਰੰਤ ਏ. ਐੱਸ. ਪੀ. ਨਕੋਦਰ ਵਤਸਲਾ ਗੁਪਤਾ, ਸਦਰ ਥਾਣਾ ਮੁਖੀ ਸਿਕੰਦਰ ਸਿੰਘ, ਚੌਕੀ ਇੰਚਾਰਜ ਸ਼ੰਕਰ ਏ. ਐੱਸ. ਆਈ. ਗੁਰਨਾਮ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਖੂਨ ਨਾਲ ਲੱਥ-ਪੱਥ ਲਾਸ਼ ਨੂੰ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਮੁਹੰਮਦ ਅਜ਼ੀਮ (40) ਪੁੱਤਰ ਅਜ਼ੂਬ ਵਾਸੀ ਰੰਦਾ ਥਾਣਾ ਬਰਗਾਚੀ (ਬਿਹਾਰ) ਵਜੋਂ ਹੋਈ, ਜੋ ਪਿੰਡ ਟਾਹਲੀ ਦੇ ਕਿਸਾਨ ਗੁਲਵਿੰਦਰ ਸਿੰਘ ਦੇ ਖੂਹ 'ਤੇ ਕੰਮ ਕਰਦਾ ਸੀ। ਪੁਲਸ ਨੇ ਕਿਸਾਨ ਗੁਲਵਿੰਦਰ ਸਿੰਘ ਵਾਸੀ ਦੇ ਬਿਆਨਾਂ 'ਤੇ ਹਾਬਲ ਕਰਕੇਟਾ ਉਰਫ ਜੌਨ ਕੁਮਾਰ ਜੌਨੀ ਪੁੱਤਰ ਸਾਮਲ ਕਰੇਟਾ ਹਾਲ ਵਾਸੀ ਪਿੰਡ ਟਾਹਲੀ ਖਿਲਾਫ ਥਾਣਾ ਸਦਰ ਨਕੋਦਰ ਵਿਖੇ ਧਾਰਾ 302 ਆਈ. ਪੀ. ਸੀ. ਅਧੀਨ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤਾ ਗਈ।
ਇਹ ਵੀ ਪੜ੍ਹੋ ► ਪਿੰਡ ਟਾਹਲੀ 'ਚ ਪ੍ਰਵਾਸੀ ਮਜ਼ਦੂਰ ਦਾ ਕਤਲ, ਖੇਤ 'ਚੋਂ ਮਿਲੀ ਲਾਸ਼
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਏ. ਐੱਸ. ਪੀ. ਨਕੋਦਰ ਵਤਸਲਾ ਗੁਪਤਾ ਅਤੇ ਸਦਰ ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲਸ ਜਾਂਚ 'ਚ ਪਤਾ ਲੱਗਾ ਕਿ ਮ੍ਰਿਤਕ ਮੁਹੰਮਦ ਅਜ਼ੀਮ ਦੀ ਹਾਬਲ ਕਰਕੇਟਾ ਉਰਫ ਜੌਨ ਨਾਲ ਦੋਸਤੀ ਸੀ ਅਤੇ ਮ੍ਰਿਤਕ ਨੇ ਹਾਬਲ ਕਰਕੇਟਾ ਉਰਫ ਜੌਨ ਨਾਲ 700 ਰੁਪਏ ਦਾ ਲੈਣ ਦੇਣ ਸੀ। ਬੀਤੀ 20 ਮਈ ਨੂੰ ਰਾਤ ਇਨ੍ਹਾਂ ਦੋਹਾਂ 'ਚ ਪੈਸਿਆਂ ਦੇ ਲੈਣ-ਦੇਣ ਸਬੰਧੀ ਝਗੜਾ ਹੋ ਗਿਆ ਸੀ। ਹਾਬਲ ਕਰਕੇਟਾ ਉਰਫ ਜੌਨ ਨੇ ਮੁਹੰਮਦ ਅਜ਼ੀਮ ਦੇ ਸਿਰ ਵਿਚ ਰਾਡ ਮਾਰੀ, ਜਿਸ ਨਾਲ ਉਸਦੀ ਮੌਤ ਹੋ ਗਈ। ਏ. ਐੱਸ. ਪੀ. ਨਕੋਦਰ ਵਤਸਲਾ ਗੁਪਤਾ ਅਤੇ ਸਦਰ ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਐੱਸ. ਆਈ. ਗੁਰਦੇਵ ਸਿੰਘ ਅਤੇ ਚੌਕੀ ਇੰਚਾਰਜ ਸ਼ੰਕਰ ਏ. ਐੱਸ. ਆਈ. ਗੁਰਨਾਮ ਸਿੰਘ ਸਮੇਤ ਪੁਲਸ ਪਾਰਟੀ ਨੇ ਉਕਤ ਦੋਸ਼ੀ ਹਾਬਲ ਕਰਕੇਟਾ ਉਰਫ ਜੌਨ ਕੁਮਾਰ ਉਰਫ ਜੌਨੀ ਵਾਸੀ ਟਾਹਲੀ ਨੂੰ ਗ੍ਰਿਫਤਾਰ ਕਰ ਕੇ ਝਗੜੇ ਦੌਰਾਨ ਵਰਤਿਆ ਹਥਿਆਰ ਅਤੇ ਉਸ ਦੇ ਖੂਨ ਨਾਲ ਲਿੱਬੜੇ ਕੱਪੜੇ ਪਿੰਡ ਟਾਹਲੀ ਨਹਿਰ ਨਜ਼ਦੀਕ ਝਾੜੀਆਂ 'ਚੋਂ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ।
ਇਹ ਵੀ ਪੜ੍ਹੋ ► ਫਰੀਦਕੋਟ : ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ 'ਚੋਂ ਕੋਰੋਨਾ ਦਾ ਸ਼ੱਕੀ ਕੈਦੀ ਫਰਾਰ ► ਲੋਕਾਂ ਨੂੰ ਦਿੱਤੀ ਰਾਹਤ ਨੇ ਦਿਖਾਇਆ ਅਸਰ, ਵਧਿਆ 'ਕੋਰੋਨਾ' ਦੇ ਮਰੀਜ਼ਾਂ ਦਾ ਗ੍ਰਾਫ