ਕਿਡਨੀ ਕਾਂਡ : ਵਿੱਕੀ ਤੇ ਡਾ. ਰਾਜੇਸ਼ ਅਗਰਵਾਲ ਹੋਏ ਆਹਮੋ-ਸਾਹਮਣੇ

Friday, Jul 01, 2016 - 11:57 AM (IST)

ਜਲੰਧਰ (ਪ੍ਰੀਤ) : ਕਿਡਨੀ ਕਾਂਡ ਵਿਚ ਪ੍ਰੋਡਕਸ਼ਨ ਵਾਰੰਟ ''ਤੇ ਲਏ ਗਏ ਵਿੱਕੀ ਦਾ ਸਾਹਮਣਾ ਵੀਰਵਾਰ ਨੂੰ ਥਾਣੇ ਵਿਚ ਨੈਸ਼ਨਲ ਕਿਡਨੀ ਹਸਪਤਾਲ ਦੇ ਡਾ. ਰਾਜੇਸ਼ ਅਗਰਵਾਲ ਨਾਲ ਹੋਇਆ। ਵਿੱਕੀ ਨੇ ਡਾ. ਅਗਰਵਾਲ ਦੀ ਪਛਾਣ ਕਰਦੇ ਹੋਏ ਕਿਹਾ ਕਿ ਉਸ ਦਾ ਆਪਰੇਸ਼ਨ ਡਾ. ਅਗਰਵਾਲ ਨੇ ਹੀ ਕੀਤਾ ਹੈ। ਉਧਰ ਡਾ. ਰਾਜੇਸ਼ ਅਗਰਵਾਲ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਰੇਸ਼ਨ ਕਾਨੂੰਨੀ ਤੌਰ-ਤਰੀਕੇ ਅਨੁਸਾਰ ਹੀ ਕੀਤਾ ਹੈ। 

ਜ਼ਿਕਰਯੋਗ ਹੈ ਕਿ ਨਾਂ ਬਦਲ ਕੇ ਕਿਡਨੀ ਕਿਸੇ ਹੋਰ ਮਰੀਜ਼ ਨੂੰ ਡੋਨੇਟ ਕਰਨ ਵਾਲਾ ਵਿੱਕੀ ਜਲੰਧਰ ਪੁਲਸ ਦੇ ਕੋਲ ਰਿਮਾਂਡ ''ਤੇ ਹੈ। ਉਸਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ''ਤੇ ਲਿਆਂਦਾ ਗਿਆ ਹੈ। ਬੀਤੇ ਦਿਨੀਂ ਡਾ. ਪੁਨੀਤ ਗਰੋਵਰ ਦੀ ਪਛਾਣ ਕਰਨ ਦੇ ਬਾਅਦ ਵੀਰਵਾਰ ਸ਼ਾਮ. ਡਾ. ਰਾਜੇਸ਼ ਅਗਰਵਾਲ ਵੀ ਥਾਣੇ ਪਹੁੰਚੇ, ਜਿਥੇ ਐੱਸ. ਆਈ. ਟੀ. ਦਾ ਕੋਈ ਵੀ ਮੈਂਬਰ ਨਹੀਂ ਸੀ ਪਰ ਏ. ਐੱਸ. ਆਈ. ਗੁਰਪਾਲ ਸਿੰਘ ਹਾਜ਼ਰ ਸਨ। ਏ. ਐੱਸ. ਆਈ. ਨੇ ਡਾ. ਰਾਜੇਸ਼ ਅਗਰਵਾਲ ਅਤੇ ਵਿੱਕੀ ਨੂੰ ਆਹਮੋ-ਸਾਹਮਣੇ ਕੀਤਾ। ਵਿੱਕੀ ਨੇ ਕਿਹਾ ਕਿ ਉਸ ਦਾ ਆਪਰੇਸ਼ਨ ਡਾ. ਰਾਜੇਸ਼ ਨੇ ਹੀ ਕੀਤਾ ਹੈ। ਇਸ ਦੇ ਇਲਾਵਾ ਉਸ ਨੇ ਜੁਨੈਦ ਖਾਨ, ਹਸਪਤਾਲ ਦੀ ਕੋ-ਆਰਡੀਨੇਟਰ ਸਾਧਨਾ ਵੱਲੋਂ ਕੀਤੇ ਗਏ ਕੰਮ ਬਾਰੇ ਵੀ ਦੱਸਿਆ।

ਉਧਰ ਡਾ. ਰਾਜੇਸ਼ ਅਗਰਵਾਲ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਰੇਸ਼ਨ ਕਾਨੂੰਨੀ ਤੌਰ-ਤਰੀਕੇ ਅਨੁਸਾਰ ਹੀ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਾ. ਪੁਨੀਤ ਅਤੇ ਡਾ. ਸੰਜੇ ਉਸ ਦੇ ਨਾਲ ਹਨ। ਡਾ. ਪੁਨੀਤ ਓ. ਪੀ. ਡੀ. ਦੇਖਦੇ ਹਨ। ਡਾ. ਅਗਰਵਾਲ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣਾ ਰਿਕਾਰਡ ਪੇਸ਼ ਕਰ ਚੁੱਕੇ ਹਨ। ਵਿੱਕੀ ਦੇ ਆਪਰੇਸ਼ਨ ਦਾ ਨਿਸ਼ਾਨ ਦੇਖਣ ''ਤੇ ਡਾ. ਅਗਰਵਾਲ ਨੇ ਕਿਹਾ ਕਿ ਆਧੁਨਿਕ ਤਰੀਕੇ ਨਾਲ ਕੀਤੇ ਗਏ ਆਪਰੇਸ਼ਨ ਦਾ ਨਿਸ਼ਾਨ ਹੈ। ਇਸ ਨਾਲ ਦਰਦ ਘੱਟ ਹੁੰਦਾ ਹੈ। ਦੱਸਣਯੋਗ ਹੈ ਕਿ ਵਿੱਕੀ ਦੇ ਆਪਰੇਸ਼ ਦਾ ਚੀਰਾ ਸਾਈਨ ਨਾ ਹੋਣ ਕਾਰਨ ਸਿਵਲ ਹਸਪਤਾਲ ਦੇ ਡਾਕਟਰ ਸ਼ਸ਼ੋਪੰਜ ਵਿਚ ਸਨ ਕਿ ਵਿੱਕੀ ਦੀ ਕਿਡਨੀ ਡੋਨੇਟ ਵੀ ਹੋਈ ਹੈ ਜਾਂ ਨਹੀਂ? ਇਸੇ ਕਾਰਨ ਵਿੱਕੀ ਦਾ ਸਿਟੀ ਸਕੈਨ ਕਰਵਾਉਣਾ ਪਿਆ ਸੀ।


Babita Marhas

News Editor

Related News