8 ਮਹੀਨਿਆਂ ਦੇ ਅਗਵਾ ਹੋਏ ਬੱਚੇ ਨੂੰ ਪੁਲਸ ਤੇ ਕਾਊਂਟਰ ਇੰਟੈਲੀਜੈਂਸ ਨੇ 24 ਘੰਟਿਆਂ 'ਚ ਲੱਭ ਕੀਤਾ ਮਾਪਿਆਂ ਹਵਾਲੇ

Monday, Jul 10, 2023 - 04:22 AM (IST)

ਤਰਨਤਾਰਨ (ਵਿਜੇ) : ਗੁਰਮੀਤ ਸਿੰਘ ਚੌਹਾਨ (ਆਈ.ਪੀ.ਐੱਸ.) ਐੱਸ.ਐੱਸ.ਪੀ. ਤਰਨਤਾਰਨ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਹੈ, ਜਿਸ ਦੇ ਤਹਿਤ ਵਿਸ਼ਾਲਜੀਤ ਸਿੰਘ ਪੀ.ਪੀ.ਐੱਸ. ਐੱਸ.ਪੀ. ਇਨਵੈਸਟੀਗੇਸ਼ਨ ਤਰਨਤਾਰਨ ਵੱਲੋਂ ਇਲਾਕੇ 'ਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ। ਇਸੇ ਤਹਿਤ ਪੁਲਸ ਪਾਰਟੀ ਗਸ਼ਤ ਦੌਰਾਨ ਨੇੜੇ ਫਾਟਕ ਬਾਜ਼ਾਰ ਕੈਰੋਂ ਮੌਜੂਦ ਸੀ ਕਿ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੈਰੋਂ ਨੇ ਆ ਕੇ ਬਿਆਨ ਲਿਖਵਾਇਆ ਕਿ ਉਹ ਅਤੇ ਉਸ ਦੀ ਘਰਵਾਲੀ ਹਰਮੀਤ ਕੌਰ ਜੋ ਕਿ ਆਪਣੇ 8 ਮਹੀਨਿਆਂ ਦੇ ਪੋਤਰੇ ਕਰਨਪਾਲ ਸਿੰਘ ਨੂੰ ਬੀਤੀ 7 ਜੁਲਾਈ ਨੂੰ ਨਾਲ ਲੈ ਕੇ ਆਪਣੇ ਮੋਟਰਸਾਈਕਲ 'ਤੇ ਰਿਸ਼ਤੇਦਾਰੀ 'ਚ ਭਿੱਖੀਵਿੰਡ ਗਿਆ ਹੋਇਆ ਸੀ ਅਤੇ ਜਦ ਉਹ ਵਾਪਸ ਆ ਰਹੇ ਸਨ ਤਾਂ ਉਸ ਦੀ ਘਰਵਾਲੀ ਆਪਣੇ ਪੋਤਰੇ ਨੂੰ ਫੜ ਕੇ ਮੋਟਰਸਾਈਕਲ ਦੇ ਪਿੱਛੇ ਬੈਠੀ ਹੋਈ ਸੀ। ਜਦੋਂ ਉਹ ਪਿੰਡ ਕੈਰੋਂ ਤੋਂ 1-2 ਕਿਲੋਮੀਟਰ ਪਿੱਛੇ ਪੁੱਜੇ ਤਾਂ ਪਿੱਛੇ 2 ਨੌਜਵਾਨ ਮੋਟਰਸਾਈਕਲ 'ਤੇ ਆਏ ਤੇ ਕੁਲਵੰਤ ਸਿੰਘ ਦੀ ਘਰਵਾਲੀ ਕੋਲੋਂ ਉਸ ਦੇ ਪੋਤਰੇ ਕਰਨਪਾਲ ਸਿੰਘ ਨੂੰ ਖੋਹ ਕੇ ਲੈ ਗਏ, ਜਿਸ ਨੂੰ ਬਚਾਉਂਦਿਆਂ ਉਹ ਮੋਟਰਸਾਈਕਲ ਤੋਂ ਥੱਲੇ ਡਿੱਗ ਗਈ ਤੇ ਉਸ ਦੇ ਕਾਫੀ ਸੈਂਟਰ ਲੱਗੀਆਂ।

ਇਹ ਵੀ ਪੜ੍ਹੋ : ਓਵਰਸਪੀਡ ਫਾਰਚੂਨਰ ਡਿਵਾਈਡਰ ਤੋਂ ਉੱਛਲ ਕੇ ਪਲਟੀਆਂ ਖਾਂਦੀ ਐਕਟਿਵਾ ਸਵਾਰ ਜੋੜੇ ’ਤੇ ਡਿੱਗੀ, 1 ਦੀ ਮੌਤ

ਜ਼ਿਲ੍ਹਾ ਤਰਨਤਾਰਨ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕਰਕੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਅਤੇ ਅਗਲੀ ਤਫਤੀਸ਼ ਅਮਲ 'ਚ ਲਿਆਂਦੀ। ਇਸ 'ਤੇ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਟੈਕਨੀਕਲ ਤੱਥਾਂ ਦੀ ਮਦਦ ਨਾਲ ਦੋਸ਼ੀਆਂ ਜਗਦੀਸ਼ ਸਿੰਘ ਉਰਫ ਜੱਗਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਕਾਹਲਵਾਂ, ਕੁਲਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਫਤਿਆਬਾਦ ਥਾਣਾ ਗੋਇੰਦਵਾਲ ਸਾਹਿਬ ਹਾਲ ਵਾਸੀ ਮਾਡਲ ਟਾਊਨ ਕਚਹਿਰੀ ਰੋਡ ਬਟਾਲਾ ਅਤੇ ਜੋਬਨਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਯੋਧਾ ਨਗਰ ਥਾਣਾ ਤਰਸਿੱਕਾ ਹਾਲ ਵਾਸੀ ਨਿੱਕਾ ਰਈਆ ਥਾਣਾ ਬਿਆਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਜਗਦੀਸ਼ ਸਿੰਘ ਉਰਫ ਜੱਗਾ ਦੀ ਪਿੰਡ ਖਾਲੜਾ ਵਿਖੇ ਰਿਸ਼ਤੇਦਾਰੀ ਸੀ। ਇਸ ਦੇ ਨਾਲ ਕੁਲਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਫਤਿਆਬਾਦ ਥਾਣਾ ਗੋਇੰਦਵਾਲ ਸਾਹਿਬ ਹਾਲ ਵਾਸੀ ਮਾਡਲ ਟਾਊਨ ਕਚਹਿਰੀ ਰੋਡ ਬਟਾਲਾ ਜਿਸ ਦੀ ਜੱਗਾ ਦੇ ਭਰਾ ਨਾਲ ਸਾਂਝ ਹੈ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਨੇ ਪਹਿਲਾਂ ਹੀ ਗੱਲ ਕੀਤੀ ਹੋਈ ਸੀ ਕਿ ਜੇ ਤੁਸੀਂ ਕਿਸੇ ਛੋਟੇ ਬੱਚੇ ਦਾ ਪ੍ਰਬੰਧ ਕਰ ਦਿੰਦੇ ਹੋ ਤਾਂ ਉਹ 3 ਲੱਖ ਰੁਪਏ ਦੇਣ ਨੂੰ ਤਿਆਰ ਹਨ।

ਇਹ ਵੀ ਪੜ੍ਹੋ : ਅਨੰਦਪੁਰ ਸਾਹਿਬ 'ਚ ਜਾਨਲੇਵਾ ਬਣਿਆ ਮੀਂਹ, ਇਕ ਨੌਜਵਾਨ ਨੇ ਤੋੜਿਆ ਦਮ, ਕਈ ਪਸ਼ੂ ਵੀ ਪਾਣੀ 'ਚ ਰੁੜ੍ਹੇ

ਇਸ ਤੋਂ ਬਾਅਦ ਦੋਸ਼ੀਆਂ ਜਗਦੀਸ਼ ਸਿੰਘ ਅਤੇ ਕਰਨ ਸਿੰਘ ਨੇ ਮੁੱਦਈ ਕੁਲਵੰਤ ਸਿੰਘ ਅਤੇ ਉਸ ਦੀ ਪਤਨੀ ਹਰਮੀਤ ਕੌਰ ਪਾਸੋਂ ਮੋਟਰਸਾਈਕਲ 'ਤੇ ਜਾਂਦੇ ਸਮੇਂ ਉਨ੍ਹਾਂ ਦਾ 8 ਮਹੀਨਿਆਂ ਦਾ ਪੋਤਰਾ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਅਤੇ ਪਿੰਡ ਰਈਏ ਆਪਣੇ ਦੋਸਤ ਜੋਬਨਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਯੋਧਾ ਨਗਰ ਥਾਣਾ ਤਰਸਿੱਕਾ ਹਾਲ ਵਾਸੀ ਨਿੱਕਾ ਰਈਆ ਥਾਣਾ ਬਿਆਸ ਕੋਲ ਪਹੁੰਚ ਗਏ। ਇਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰਕੇ ਬੱਚੇ ਨੂੰ ਸਹੀ-ਸਲਾਮਤ ਮਾਪਿਆਂ ਦੇ ਹਵਾਲੇ ਕਰ ਦਿੱਤਾ। ਜ਼ਿਕਰਯੋਗ ਇਹ ਹੈ ਕਿ ਦੋਸ਼ੀ ਕੁਲਦੀਪ ਸਿੰਘ (ਜੋ ਕਿ ਹੈਰੋਇਨ ਦਾ ਧੰਦਾ ਕਰਦਾ ਹੈ ਅਤੇ ਭਗੌੜਾ ਚੱਲ ਰਿਹਾ ਸੀ) ਅਤੇ ਜਗਦੀਸ਼ ਸਿੰਘ 'ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News