ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ

Sunday, Jan 09, 2022 - 12:05 PM (IST)

ਖੇਮਕਰਨ (ਸੋਨੀਆ) - ਤਰਨਤਾਰਨ ਦੇ ਖੇਮਕਰਨ ਸਰਹੱਦੀ ਪਿੰਡ ਛੀਨਾ ਬਿਧੀ ਚੰਦ ਵਿਖੇ ਪਤੰਗਾਂ ਲੁੱਟਦੇ ਸਮੇਂ ਇਕ 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਬੱਚੇ ਦੇ ਪਿਤਾ ਜਸਵੰਤ ਸਿੰਘ ਵਾਸੀ ਪਿੰਡ ਛੀਨਾ ਬਿਧੀ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਮੁੰਡਾ ਜਰਮਨ ਸਿੰਘ ਪੰਜਵੀਂ ਕਲਾਸ ਦਾ ਵਿਦਿਆਰਥੀ ਸੀ। ਅੱਜ ਸਵੇਰੇ ਕਰੀਬ ਸਾਢੇ 11 ਵਜੇ ਆਪਣੇ 3 ਚਾਰ ਸਾਥੀਆਂ ਨਾਲ ਪਤੰਗਾਂ ਲੁੱਟ ਰਿਹਾ ਸੀ । 

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵਾਰਦਾਤ: ਘਰ ਦੇ ਗੁਜ਼ਾਰੇ ਲਈ ਨੌਕਰੀ ਕਰਨਾ ਚਾਹੁੰਦੀ ਸੀ ਪਤਨੀ, ਪਤੀ ਨੇ ਗਲ ਘੁੱਟ ਕੀਤਾ ਕਤਲ

ਪਿਤਾ ਨੇ ਦੱਸਿਆ ਕਿ ਇਸ ਦੌਰਾਨ ਜਦੋਂ ਉਹ ਪਿੰਡ ਤੋਂ ਕਰੀਬ ਇਕ ਕਿੱਲਾ ਦੂਰ ਖੇਤਾਂ ’ਚ ਗਿਆ ਤਾਂ ਉਸ ਦਾ ਪੈਰ ਤਿਲਕ ਗਿਆ, ਜਿਸ ਕਾਰਨ ਉਹ ਇਕ ਪਾਣੀ ਨਾਲ ਭਰੇ ਟੋਏ ’ਚ ਜਾ ਡਿੱਗਾ। ਟੋਏ ’ਚੋਂ ਕੱਢਣ ਲਈ ਉਸ ਦੇ ਸਾਥੀਆਂ ਵੱਲੋਂ ਰੌਲਾ ਪਾਉਣ ’ਤੇ ਪਿੰਡ ਵਾਸੀ ਪੁੱਜੇ ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਆਪਣੇ ਘਰ ਵਿਚ ਭਰਤੀ ਪਾਉਣ ਲਈ ਆਪਣੀ ਜ਼ਮੀਨ ’ਚ ਜੇ.ਸੀ.ਬੀ. ਨਾਲ ਕਰੀਬ 10-12 ਫੁੱਟ ਡੂੰਘਾ ਟੋਇਆ ਪੁੱਟਿਆ ਹੋਇਆ ਸੀ ਜੋ ਮਗਰਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਪਾਣੀ ਨਾਲ ਭਰਿਆ ਪਿਆ ਸੀ। ਵਰਨਣਯੋਗ ਹੈ ਕਿ ਮ੍ਰਿਤਕ ਲੜਕਾ ਆਪਣੇ ਛੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ।

ਪੜ੍ਹੋ ਇਹ ਵੀ ਖ਼ਬਰ - ਕਾਂਗਰਸ ਹਾਈਕਮਾਨ ਦਾ ਵੱਡਾ ਐਲਾਨ: ਪੰਜਾਬ ਚੋਣ ’ਚ ਚੰਨੀ, ਸਿੱਧੂ ਅਤੇ ਜਾਖੜ ਹੋਣਗੇ ਕਾਂਗਰਸ ਦਾ ਚਿਹਰਾ


rajwinder kaur

Content Editor

Related News