ਚੈਕਿੰਗ ਦੌਰਾਨ 2 ਝੋਲਾ ਛਾਪ ਡਾਕਟਰ ਕਾਬੂ

09/04/2019 11:26:43 AM

ਖੇਮਕਰਨ (ਅਵਤਾਰ, ਗੁਰਮੇਲ) - ਮਾਣਯੋਗ ਐੱਸ. ਐੱਸ. ਪੀ. ਤਰਨਤਾਰਨ ਧਰੁਵ ਦਹੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ. ਐੱਸ. ਪੀ. ਭਿੱਖੀਵਿੰਡ ਸੁਲੱਖਣ ਸਿੰਘ ਮਾਨ ਅਤੇ ਥਾਣਾ ਮੁਖੀ ਖੇਮਕਰਨ ਇੰਸਪੈਕਟਰ ਤਰਸੇਮ ਮਸੀਹ ਦੀ ਅਗਵਾਈ ਹੇਠ ਅਤੇ ਡਰੱਗ ਇੰਸਪੈਕਟਰ ਸੁਖਦੀਪ ਸਿੰਘ ਤਰਨਤਾਰਨ ਅਤੇ ਡਾ. ਕੰਵਰਤਾਜ ਸਿੰਘ ਸਿਵਲ ਹਸਪਤਾਲ ਖੇਮਕਰਨ ਟੀਮ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਚੈਕਿੰਗ ਉਪਰੰਤ ਦੋ ਝੋਲਾ ਛਾਪ ਡਾਕਟਰਾਂ ਨੂੰ ਫਡ਼ਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਖੇਮਕਰਨ ਇੰਸਪੈਕਟਰ ਤਰਸੇਮ ਮਸੀਹ ਨੇ ਦੱਸਿਆ ਕਿ ਕਸਬਾ ਖੇਮਕਰਨ ’ਚ ਦਵਾਈ ਦੀਆਂ ਦੁਕਾਨਾਂ ’ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 2 ਡਾਕਟਰ ਦਵਾਈ ਦੇਣ ਸਬੰਧੀ ਕੋਈ ਲਾਇਸੈਂਸ ਜਾਂ ਸਰਟੀਫਿਕੇਟ ਪੇਸ਼ ਨਹੀਂ ਕਰ ਸਕੇ ਤੇ ਨਾ ਹੀ ਉਨ੍ਹਾਂ ਕੋਈ ਡਾਕਟਰੀ ਦੀ ਪਡ਼੍ਹਾਈ ਕੀਤੀ ਹੈ।

ਲੋਕਾਂ ਨੂੰ ਗੁੰਮਰਾਹ ਕਰ ਕੇ ਆਪਣੇ ਆਪ ਨੂੰ ਡਾਕਟਰ ਸਮਝ ਕੇ ਦਵਾਈ ਦਿੰਦੇ ਸਨ। ਜਿਨ੍ਹਾਂ ਦੀ ਪਛਾਣ ਗੁਰਲਾਲ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਮੀਆਂਵਾਲ ਅਤੇ ਪ੍ਰਭਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਖੇਮਕਰਨ ਹੋਈ ਹੈ। ਥਾਣਾ ਖੇਮਕਰਨ ਵਿਖੇ ਐੱਫ. ਆਈ. ਆਰ. ਨੰ. 33 ਯੂ./ਐੱਸ. 420 ਆਈ. ਪੀ. ਸੀ. ਅਤੇ ਮੈਡੀਕਲ ਕੌਸ਼ਲ ਐਕਟ 1956 ਅਧੀਨ 15 (2) ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ। ਇਲਾਕੇ ਦੇ ਮੋਹਤਬਰ ਸੁਰਜੀਤ ਸਿੰਘ ਭੂਰਾ ਕਿਸਾਨ ਆਗੂ, ਆਮ ਆਦਮੀ ਪਾਰਟੀ ਦੇ ਆਗੂ ਬਲਜੀਤ ਸਿੰਘ ਖਹਿਰਾ ਨੇ ਐੱਸ. ਐੱਸ. ਪੀ. ਤਰਨਤਾਰਨ ਤੋਂ ਮੰਗ ਕੀਤੀ ਕਿ ਜੇਕਰ ਇਹ ਛਾਪੇਮਾਰੀ ਸਖਤੀ ਨਾਲ ਕੀਤੀ ਜਾਵੇ ਤਾਂ ਕਈ ਝੋਲਾ ਛਾਪ ਡਾਕਟਰ ਕਾਬੂ ਕੀਤੇ ਜਾ ਸਕਦੇ ਹਨ, ਜਿਸ ਨਾਲ ਨਸ਼ਿਆਂ ’ਤੇ ਠੱਲ੍ਹ ਪਵੇਗੀ।


Baljeet Kaur

Content Editor

Related News