ਖਸਤਾਹਾਲ ਸਡ਼ਕ ਤੋਂ ਨਿਰਾਸ਼ ਲੋਕਾਂ ਨੇ ਕੀਤਾ ਪ੍ਰਦਰਸ਼ਨ

07/05/2018 12:13:38 AM

ਬਹਿਰਾਮਪੁਰ,  (ਗੋਰਾਇਆ)-  ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਦੇ ਪ੍ਰਧਾਨ ਵਿਜੇ ਸਲਾਰੀਆ ਦੀ ਅਗਵਾਈ ’ਚ ਲੋਕਾਂ ਨੇ ਸਡ਼ਕ ਦੀ ਖਸਤਾ ਹਾਲਤ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ।
  ਲੋਕਾਂ ਨੇ ਦੱਸਿਆ ਕਿ ਬੱਸ ਸਟੈਂਡ ਤੋਂ ਸਿਵਲ ਹਸਪਤਾਲ ਵਾਲੀ  ਸੜਕ ਖਸਤਾਹਾਲ ਹੋ ਚੁੱਕੀ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਹੁੰਦੀਆਂ ਹਨ। ਪ੍ਰਧਾਨ ਵਿਜੇ ਸਲਾਰੀਆ ਨੇ ਦੱਸਿਆ ਕਿ ਇਸ ਸਡ਼ਕ ’ਤੇ ਪੁਲਸ ਸਟੇਸ਼ਨ ਬਹਿਰਾਮਪੁਰ, ਸੈਂਟਰਲ ਬੈਂਕ ਆਫ ਇੰਡੀਆ, ਪੰਜਾਬ ਗ੍ਰਾਮੀਣ ਬੈਂਕ, ਬ੍ਰਹਮਚਾਰੀ ਮੰਦਰ, ਪੰਜਾਬ ਨੈਸ਼ਨਲ ਬੈਂਕ, ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ, ਵੀ. ਡੀ. ਪੁਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਪ੍ਰਾਇਮਰੀ ਹੈਲਥ ਸੈਂਟਰ ਮੌਜੂਦ ਹੈ। ਇਥੋਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ’ਚ ਲੋਕ ਆਪਣੇ ਕੰਮ ਕਰਵਾਉਣ ਲਈ  ਆਉਂਦੇ-ਜਾਂਦੇ ਹਨ।
 ਵਿਜੇ ਸਲਾਰੀਆ ਨੇ ਦੱਸਿਆ ਕਿ ਸਭਾ ਦੇ ਇਕ ਵਫ਼ਦ ਨੇ ਪਿਛਲੇ ਸਾਲ ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ ਗੁਰਦਾਸਪੁਰ ਦਫ਼ਤਰ ਵਿਚ ਇਕ ਮੰਗ-ਪੱਤਰ ਦਿੱਤਾ ਸੀ ਤੇ ਸਡ਼ਕ ਦੇ ਦੋਵੇਂ ਪਾਸੇ ਨਾਲੀਆਂ ਦੇ ਨਿਰਮਾਣ  ਲਈ ਵਿਭਾਗ ਦਾ ਜੇ. ਈ.  ਵਾਅਦਾ ਕਰ ਕੇ ਗਿਆ ਸੀ ਪਰ ਅਜੇ ਤੱਕ ਰਾਹਗੀਰਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ।
 ਬਰਸਾਤ ਦੇ ਦਿਨਾਂ ’ਚ ਬਰਸਾਤ ਦਾ ਪਾਣੀ ਨਾਲੀਆਂ ਦੀ ਕਮੀ  ਕਾਰਨ ਕਾਫੀ ਦਿਨਾਂ ਤੱਕ ਦੁਕਾਨਾਂ ਤੇ ਘਰਾਂ ਦੇ ਅੱਗੇ ਖਡ਼੍ਹਾ ਰਹਿੰਦਾ ਹੈ ਤੇ ਦੁਕਾਨਦਾਰਾਂ ਤੇ ਗਾਹਕਾਂ ਨੂੰ ਭਾਰੀ ਮੁਸ਼ਕਲਾਂ ਹੁੰਦੀਆਂ ਹਨ। ਪਾਣੀ ਖਡ਼੍ਹਾ ਰਹਿਣ ਨਾਲ ਲੋਕਾਂ ’ਚ ਹੈਜ਼ਾ, ਮਲੇਰੀਆ, ਦਸਤ ਵਰਗੀਅਾਂ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੈ। ਲੋਕਾਂ ਨੇ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ।
 


Related News