ਖਨੌਰੀ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਆਗੂ ਬਲਦੇਵ ਸਿੰਘ ਦੇ ਵਾਰਸਾਂ ਨੂੰ 5 ਲੱਖ ਰੁਪਏ ਦਾ ਚੈੱਕ ਭੇਂਟ

Thursday, Aug 22, 2024 - 05:26 PM (IST)

ਖਨੌਰੀ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਆਗੂ ਬਲਦੇਵ ਸਿੰਘ ਦੇ ਵਾਰਸਾਂ ਨੂੰ 5 ਲੱਖ ਰੁਪਏ ਦਾ ਚੈੱਕ ਭੇਂਟ

ਪਾਤੜਾਂ (ਸਨੇਹੀ, ਚੋਪੜਾ) : ਅੱਜ ਇੱਥੇ ਤਹਿਸੀਲ ਕੰਪਲੈਕਸ ਪਾਤੜਾਂ ਵਿਖੇ ਡਿਪਟੀ ਕਮਿਸ਼ਨਰ ਪਟਿਆਲਾ, ਉਪ ਮੰਡਲ ਮੈਜਿਸਟ੍ਰੇਟ ਰਵਿੰਦਰ ਸਿੰਘ ਪੀ. ਸੀ. ਐੱਸ ਦੇ ਹੁਕਮਾਂ ਅਨੁਸਾਰ ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਕਿਸਾਨ ਆਗੂ ਮ੍ਰਿਤਕ ਬਲਦੇਵ ਸਿੰਘ ਕਾਂਗਥਲਾ ਦੇ ਪਰਿਵਾਰ ਨੂੰ ਗੁਰਚਰਨ ਸਿੰਘ ਰਾਮਗੜ੍ਹ ਦਫਤਰ ਤਹਿਸੀਲਦਾਰ ਪਾਤੜਾਂ ਅਤੇ ਪ੍ਰਦੀਪ ਸਿੰਘ ਦਫਤਰ ਐੱਸ. ਡੀ. ਐੱਮ ਪਾਤੜਾਂ ਵੱਲੋਂ 5 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਜੋਗਿੰਦਰ ਸਿੰਘ ਨੰਬਰਦਾਰ ਕਾਂਗਥਲਾ ਅਤੇ ਜਸਵੀਰ ਕੌਰ, ਮ੍ਰਿਤਕ ਦਾ ਬੇਟਾ ਹਰਚੰਦ ਸਿੰਘ ਆਦਿ ਹਾਜ਼ਰ ਸਨ।


author

Gurminder Singh

Content Editor

Related News