ਖੰਨਾ : ਸੀਵਰੇਜ ਦੇ ਕੰਮ ਦੌਰਾਨ ਮਿੱਟੀ ਧੱਸਣ ਨਾਲ 2 ਮਜ਼ਦੂਰਾਂ ਦੀ ਮੌਤ

Wednesday, Nov 20, 2019 - 08:37 PM (IST)

ਖੰਨਾ : ਸੀਵਰੇਜ ਦੇ ਕੰਮ ਦੌਰਾਨ ਮਿੱਟੀ ਧੱਸਣ ਨਾਲ 2 ਮਜ਼ਦੂਰਾਂ ਦੀ ਮੌਤ

ਖੰਨਾ,(ਬਿਪਨ): ਸ਼ਹਿਰ 'ਚ ਸੀਵਰੇਜ ਦੇ ਪਾਉਣ ਲਈ ਕੰਮ ਕਰਦੇ ਦੋ ਮਜ਼ਦੂਰਾਂ ਦੀ ਮਿੱਟੀ ਡਿੱਗ ਜਾਣ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ। ਖੱਡੇ 'ਚ ਤਿੰਨ ਮਜ਼ਦੂਰ ਦੱਬੇ ਸਨ ਪਰ ਇੱਕ ਮਜਦੂਰ ਨੂੰ ਪਹਿਲਾ ਹੀ ਬਚਾਅ ਲਿਆ ਗਿਆ ਸੀ।
ਦੱਸਣਯੋਗ ਹੈਕਿ ਲਲਹੇੜੀ ਰੋਡ ਇਲਾਕੇ  'ਚ ਸੀਵਰੇਜ ਦੇ ਕੰਮ ਦੌਰਾਨ ਦੌਰਾਨ ਅਚਾਨਕ ਮਿੱਟੀ ਮਜ਼ਦੂਰਾਂ 'ਤੇ ਡਿੱਗ ਗਈ। ਜਿਸ ਨਾਲ 3 ਮਜ਼ਦੂਰ ਰਮਨ ਕੁਮਾਰ, ਵਾਸੀ ਜ਼ਿਲ੍ਹਾ ਪੂਰਨੀਆਂ ਬਿਹਾਰ, ਦਿਲਖ਼ੁਸ਼ ਵਾਸੀ ਜ਼ਿਲ੍ਹਾ ਮੱਧੇਪੁਰਾ, ਬਿਹਾਰ ਤੇ ਚੰਦਨ ਕੁਮਾਰ ਵਾਸੀ ਜ਼ਿਲ੍ਹਾ ਪੂਰਨੀਆਂ, ਬਿਹਾਰ ਦੇ ਉੱਪਰ ਮਿੱਟੀ ਡਿੱਗ ਗਈ। ਮਜ਼ਦੂਰ ਰਮਨ ਕੁਮਾਰ ਨੂੰ ਤੁਰੰਤ ਹੀ ਬਚਾਅ ਲਿਆ ਗਿਆ। ਜਦਕਿ ਦੋਵੇਂ ਚੰਦਨ ਕੁਮਾਰ ਤੇ ਦਿਲਖ਼ੁਸ਼ ਜਿਆਦਾ ਮਿੱਟੀ ਡਿੱਗ ਜਾਣ ਕਰਕੇ, ਵਿਚ ਹੀ ਦੱਬੇ ਗਏ। ਘਟਨਾ ਦਾ ਪਤਾ ਲੱਗਣ 'ਤੇ ਪ੍ਰਸਾਸ਼ਨਿਕ ਅਧਿਕਾਰੀ ਬਚਾਅ ਕਾਰਜਾਂ ਲਈ ਪੁੱਜੇ। ਕਾਫੀ ਜੱਦੋਂਜਹਿਦ ਮਗਰੋਂ ਚੰਦਨ ਕੁਮਾਰ ਤੇ ਦਿਲਖ਼ੁਸ਼ ਨੂੰ ਬੇਸੁੱਧ ਹਾਲਤ 'ਚ ਬਾਹਰ ਕੱਢਿਆ ਗਿਆ। ਜਿੰਨ੍ਹਾਂ ਨੂੰ ਬੇਸੁੱਧ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਦੋਵਾਂ ਮਜ਼ਦੂਰਾਂ ਚੰਦਨ ਕੁਮਾਰ ਵਾਸੀ ਜ਼ਿਲ੍ਹਾ ਪੂਰਨੀਆਂ ਬਿਹਾਰ ਤੇ ਦਿਲਖ਼ੁਸ਼ ਵਾਸੀ ਜ਼ਿਲ੍ਹਾ ਮੱਧੇਪੁਰਾ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿ ਕੀਤਾ ਗਿਆ।
ਘਟਨਾ ਦਾ ਪਤਾ ਲੱਗਣ 'ਤੇ ਐੱਸਡੀਐੱਮ ਸੰਦੀਪ ਸਿੰਘ, ਡੀਐੱਸਪੀ ਖੰਨਾ ਰਾਜਨ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਰਣਜੀਤ ਸਿੰਘ, ਥਾਣਾ ਸਦਰ ਮੁਖੀ ਬਲਜਿੰਦਰ ਸਿੰਘ, ਫਾਇਰ ਅਫ਼ਸਰ ਯਸਪਾਲ ਗੋਮੀ ਪਹੰੰਚੇ। ਜਿਸ ਬਚਾਅ ਕਾਰਜਾਂ ਤੱਕ ਮੌਜਦੂ ਰਹੇ।


Related News