ਕੇਂਦਰ ਸਰਕਾਰ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ, ਖੰਨਾ ਪੁਲਸ ਨੂੰ ਦਿੱਤੇ ਇਹ ਹੁਕਮ

Monday, Aug 28, 2023 - 12:41 PM (IST)

ਕੇਂਦਰ ਸਰਕਾਰ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ, ਖੰਨਾ ਪੁਲਸ ਨੂੰ ਦਿੱਤੇ ਇਹ ਹੁਕਮ

ਖੰਨਾ (ਸੁਖਵਿੰਦਰ ਕੌਰ, ਕਮਲ, ਸ਼ਾਹੀ) : ਕੇਂਦਰ ਸਰਕਾਰ ਵਲੋਂ ਨਸ਼ਾ ਤਸਕਰਾਂ ’ਤੇ ਵੱਡੀ ਕਾਰਵਾਈ ਕਰਦੇ ਹੋਏ ਕੇਂਦਰੀ ਵਿੱਤ ਤੇ ਮਾਲ ਵਿਭਾਗ ਅਧੀਨ ਕੰਮ ਕਰਦੀ ਸਮਰੱਥ ਅਥਾਰਿਟੀ ਦਿੱਲੀ ਵਲੋਂ ਪੁਲਸ ਜ਼ਿਲ੍ਹਾ ਖੰਨਾ ਨੂੰ 5 ਐੱਨ. ਡੀ. ਪੀ. ਐੱਸ. ਕੇਸਾਂ ਦੇ 13 ਮੁਲਜ਼ਮਾਂ ਦੀਆਂ 4.74 ਕਰੋੜ ਦੀਆਂ ਜਾਇਦਾਦਾਂ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਨਾਲ ਪੂਰੇ ਸੂਬੇ ਵਿਚ ਨਸ਼ਾ ਸਮੱਗਲਿੰਗ ਨੂੰ ਵੱਡੀ ਠੱਲ੍ਹ ਪਵੇਗੀ। ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਸ ਨੇ ਪੁਲਸ ਜ਼ਿਲ੍ਹਾ ਖੰਨਾ ਅਧੀਨ ਕੁੱਲ 13 ਵਿਅਕਤੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਹੁਕਮ ਪ੍ਰਾਪਤ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ, ਜੋ ਵੱਖ-ਵੱਖ ਵਪਾਰਕ ਮਾਤਰਾ ਵਾਲੇ ਐੱਨ. ਡੀ. ਪੀ. ਐੱਸ. ਐਕਟ ਦੇ ਕੇਸਾਂ ਦੇ ਮੁਲਜ਼ਮ ਜਾਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰ ਹਨ, ਜੋ ਕਿ 5 ਵੱਖ-ਵੱਖ ਵਪਾਰਕ ਮਾਤਰਾ ਦੇ ਐੱਨ. ਡੀ. ਪੀ. ਐੱਸ. ਐਕਟ ਕੇਸਾਂ ਨਾਲ ਸਬੰਧਿਤ ਹਨ। ਇਹ ਸਾਰੇ ਮਾਮਲੇ ਸਬ-ਡਵੀਜ਼ਨ ਸਮਰਾਲਾ ਨਾਲ ਸਬੰਧਿਤ ਹਨ। ਇਨ੍ਹਾਂ ਵਿਚੋਂ ਤਿੰਨ ਕੇਸ ਥਾਣਾ ਸਮਰਾਲਾ ਨਾਲ ਸਬੰਧਿਤ ਹਨ ਅਤੇ 2 ਕੇਸ ਥਾਣਾ ਮਾਛੀਵਾੜਾ ਨਾਲ ਸਬੰਧਿਤ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਭਾਰਤ ਸਰਕਾਰ ਦੀ ਸਮਰੱਥ ਅਥਾਰਟੀ ਵਲੋਂ ਇਨ੍ਹਾਂ ਦੀਆਂ ਕੁੱਲ 4.74 ਕਰੋੜ ਦੀ ਕੁੱਲ ਰਕਮ, ਚੱਲ ਅਤੇ ਅਚੱਲ ਦੋਵੇਂ ਤਰ੍ਹਾਂ ਦੀਆਂ ਜਾਇਦਾਦਾਂ ਦੇ ਜ਼ਬਤ ਕਰਨ ਦੇ ਹੁਕਮ ਪ੍ਰਵਾਨ ਕੀਤੇ ਗਏ ਹਨ ਅਤੇ ਸਬੰਧਿਤ ਅਥਾਰਟੀ ਵਲੋਂ ਸਾਰੇ 13 ਵਿਅਕਤੀਆਂ ਨੂੰ ਨੋਟਿਸ ਵੀ ਭੇਜੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਜਾਰੀ ਕੀਤੇ ਇਹ ਹੁਕਮ
ਵਿਅਕਤੀਆਂ ਦੇ ਨਾਂ ਤੇ ਉਨ੍ਹਾਂ ਦੀਆਂ ਜਾਇਦਾਦਾਂ ਦਾ ਵੇਰਵਾ
ਅੰਮ੍ਰਿਤਪਾਲ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਬਾਲਿਓਂ ਥਾਣਾ ਸਮਰਾਲਾ, ਤਹਿਸੀਲ ਸਮਰਾਲਾ ਦੀ 25,39,820 ਰੁਪਏ ਦੀ ਪ੍ਰਾਪਰਟੀ।
ਰਛਪਾਲ ਕੌਰ ਪਤਨੀ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਬਾਲਿਓਂ, ਥਾਣਾ ਸਮਰਾਲਾ ਦੀ 88,50,000 ਰੁਪਏ ਦੀ ਪ੍ਰਾਪਰਟੀ
ਗੁਰਜੀਤ ਸਿੰਘ ਉਰਫ਼ ਜੀਤੀ ਪੁੱਤਰ ਰਾਮ ਲਾਲ ਵਾਸੀ ਰੋਹਲੇ, ਥਾਣਾ ਸਮਰਾਲਾ ਦੀ 10,07,130 ਰੁਪਏ ਦੀ ਪ੍ਰਾਪਰਟੀ
ਅਮਨਜੋਤ ਕੌਰ ਉਰਫ਼ ਸੋਨੀ ਪਤਨੀ ਪਲਵਿੰਦਰ ਸਿੰਘ ਵਾਸੀ ਆਦਰਸ਼ ਨਗਰ, ਥਾਣਾ ਸਮਰਾਲਾ ਦੀ 82,20,000 ਰੁਪਏ ਦੀ ਪ੍ਰਾਪਰਟੀ

ਇਹ ਵੀ ਪੜ੍ਹੋ : ਆਖ਼ਰਕਾਰ 7ਵੇਂ ਦਿਨ ਜੈਕਾਰਿਆਂ ਦੀ ਗੂੰਜ ਨਾਲ ਮੁਕੰਮਲ ਹੋਇਆ 1000 ਫੁੱਟ ਚੌੜੇ ਪਾੜ ਨੂੰ ਭਰਨ ਦਾ ਕੰਮ
ਪਲਵਿੰਦਰ ਸਿੰਘ ਵਾਸੀ ਆਦਰਸ਼ ਨਗਰ, ਥਾਣਾ ਸਮਰਾਲਾ ਦੀ 52,004 ਰੁਪਏ ਦੀ ਪ੍ਰਾਪਰਟੀ
ਜਸਵੀਰ ਸਿੰਘ ਉਰਫ਼ ਜੱਸਾ ਪੁੱਤਰ ਜਸਵੰਤ ਸਿੰਘ ਵਾਸੀ ਵਾਰਡ ਨੰ 6, ਕੰਗ ਮੁਹੱਲਾ, ਥਾਣਾ ਸਮਰਾਲਾ ਦੀ 8,06,485.9 ਰੁਪਏ ਦੀ ਪ੍ਰਾਪਰਟੀ।
ਬਲਵੀਰ ਕੌਰ ਪਤਨੀ ਜਸਵੀਰ ਸਿੰਘ ਉਰਫ ਜੱਸਾ ਸਿੰਘ ਵਾਸੀ ਵਾਰਡ ਨੰ 6, ਕੰਗ ਮੁਹੱਲਾ, ਥਾਣਾ ਸਮਰਾਲਾ ਦੀ 8,32,410.29 ਰੁਪਏ ਦੀ ਪ੍ਰਾਪਰਟੀ
ਜਸਦੇਵ ਸਿੰਘ ਉਰਫ਼ ਦੇਵ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਹੰਬੋਵਾਲ, ਥਾਣਾ ਮਾਛੀਵਾੜਾ ਸਾਹਿਬ, ਤਹਿਸੀਲ ਸਮਰਾਲਾ ਦੀ 64,84,659 ਰੁਪਏ ਦੀ ਪ੍ਰਾਪਰਟੀ
ਸਿਮਰਨਜੀਤ ਕੌਰ ਪਤਨੀ ਜਗਦੇਵ ਸਿੰਘ ਉਰਫ਼ ਦੇਵ ਸਿੰਘ ਉਰਫ਼ ਜਸਦੇਵ ਸਿੰਘ ਉਰਫ ਦੇਵ ਸਿੰਘ ਵਾਸੀ ਪਿੰਡ ਹੰਬੋਵਾਲ, ਥਾਣਾ ਮਾਛੀਵਾੜਾ ਸਾਹਿਬ, ਤਹਿਸੀਲ ਸਮਰਾਲਾ ਦੀ 8,00,000 ਰੁਪਏ ਦੀ ਪ੍ਰਾਪਰਟੀ
ਜਸਦੇਵ ਸਿੰਘ ਤੇ ਗੁਰਦੇਵ ਸਿੰਘ ਪੁੱਤਰ ਸੁਰਜੀਤ ਸਿੰਘ, ਕੁਲਦੀਪ ਕੌਰ ਪਤਨੀ ਜਸਦੇਵ ਸਿੰਘ ਤੇ ਸੁਖਮੀਤ ਕੌਰ ਪੁੱਤਰੀ ਸੁਰਜੀਤ ਸਿੰਘ ਨਾਗਰਾ ਕਾਲੋਨੀ, ਥਾਣਾ ਮਾਛੀਵਾੜਾ ਸਾਹਿਬ, ਤਹਿਸੀਲ ਸਮਰਾਲਾ ਦੀ 1,80,67,083 ਰੁਪਏ ਦੀ ਪ੍ਰਾਪਰਟੀ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Babita

Content Editor

Related News