ਖੰਨਾ ਪੁਲਸ ਨੇ 6 ਕਿੱਲੋ ਅਫੀਮ ਸਮੇਤ 2 ਨੂੰ ਕੀਤਾ ਕਾਬੂ
Thursday, Jun 20, 2019 - 09:50 PM (IST)

ਖੰਨਾ(ਬਿਪਨ ) ਖੰਨਾ ਪੁਲਸ ਨੇ 6 ਕਿੱਲੋ ਅਫੀਮ ਸਮੇਤ 2 ਨੂੰ ਕਾਬੂ ਕਰਨ ਦਾ ਕੀਤਾ ਦਾਵਾ ਐਸ ਐਸ ਪੀ ਖੰਨਾ ਗੁਰਸ਼ਰਨਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਉਸ ਵੇਲੇ ਸਫਲਤਾ ਹਾਸਲ ਹੋਈ ਜਦੋ ਜਸਵੀਰ ਸਿੰਘ ਐਸ ਪੀ (ਆਈ) ਖੰਨਾ, ਸ਼ ਦੀਪਕ ਰਾਏ ਡੀ ਐਸ ਪੀ ਖੰਨਾ, ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਖੰਨਾ ਸਮੇਤ ਪੁਲਿਸ ਪਾਰਟੀ ਬਾ ਚੈਕਿੰਗ ਸ਼ੱਕੀ ਪੁਰਸ਼ਾ/ਵਹੀਕਲਾਂ ਦੇ ਸਬੰਧ ਵਿੱਚ ਪੈਟਰੋਲਿੰਗ ਕਰਦੇ ਹੋਏ ਸਰਵਿਸ ਰੋਡ ਰਾਹੀਂ ਖੰਨਾ ਤੋਂ ਦੈਹਿੜੂ ਸਾਈਡ ਨੂੰ ਜਾ ਰਹੇ ਸੀ ਤਾਂ ਖੇਡ ਸਟੇਡੀਅਮ ਲਿਬੜਾ ਪਾਸ ਦੋ ਮੋਨੇ ਵਿਅਕਤੀ, ਜਿਹਨਾ ਪਾਸ ਭੂਰੇ ਰੰਗ ਦਾ ਬੈਗ ਸੀ, ਪੈਦਲ ਜਾ ਰਹੇ ਸੀ। ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾਕੇ ਖੇਡ ਸਟੇਡੀਅਮ ਵੱਲ ਮੁੜ ਪਏ। ਜਿਹਨਾ ਨੂੰ ਸ਼ੱਕ ਦੀ ਬਿਨਾਹ ਪਰ ਰੋਕਕੇ ਉਹਨਾ ਦਾ ਨਾਮ, ਪਤਾ ਪੁੱਛਿਆ, ਜਿਹਨਾ ਵਿੱਚੋਂ ਪਹਿਲੇ ਨੇ ਆਪਣਾ ਨਾਮ ਜੀਵਨ ਸਿੰਘ ਪੁੱਤਰ ਈਸ਼ਵਰ ਸਿੰਘ ਵਾਸੀ ਬੋਰਦੀਆ ਖੁਰਦ ਥਾਣਾ ਨਿਮਚ ਜਿਲ੍ਹਾ ਨਿਮਚ (ਮੱਧ ਪ੍ਰਦੇਸ਼) ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਦਿਨੇਸ਼ ਪੁੱਤਰ ਬਸੰਤੀ ਲਾਲ ਵਾਸੀ ਬਰਖੇੜਾ ਲੋਇਆ ਥਾਣਾ ਗਰੋਥ ਜਿਲਾ ਮੰਦਗੋਰ (ਮੱਧ ਪ੍ਰਦੇਸ਼) ਦੱਸਿਆ। ਮੌਕਾ ਪਰ ਸ਼੍ਰੀ ਦੀਪਕ ਰਾਏ ਪੀ.ਪੀ.ਐੱਸ. ਉਪ ਪੁਲਿਸ ਕਪਤਾਨ ਖੰਨਾ, ਵੱਲੋ ਪੁੱਜਕੇ ਉਕਤ ਵਿਅਕਤੀਆ ਦੀ ਤਲਾਸ਼ੀ ਕਰਵਾਈ, ਤਲਾਸ਼ੀ ਦੌਰਾਨ ਉਹਨਾ ਪਾਸ ਫੜੇ ਭੂਰੇ ਰੰਗ ਦੇ ਬੈਗ ਵਿੱਚੋਂ ਮੋਮੀ ਕਾਗਜ ਦੇ ਲ਼ਿਫਾਫੇ ਵਿੱਚ ਲਪੇਟੀ 6 ਕਿਲੋ ਅਫੀਮ ਬ੍ਰਾਮਦ ਹੋਈ। ਜਿਸ ਸਬੰਧੀ ਦੋਸ਼ੀਆਨ ਖਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਥਾਣਾ ਸਦਰ ਖੰਨਾ ਦਰਜ਼ ਰਜਿਸਟਰ ਕਰਕੇ ਉਹਨਾ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।