ਖੰਨਾ ''ਚ ਚੋਣ ਦੌਰਾਨ ਭਖਿਆ ਮਾਹੌਲ, ਪੁਲਸ ਨੇ ਹਿਰਾਸਤ ''ਚ ਲਏ ਅਕਾਲੀ ਹਲਕਾ ਇੰਚਾਰਜ
Wednesday, Dec 17, 2025 - 09:39 PM (IST)
ਖੰਨਾ (ਬਿਪਿਨ) : ਖੰਨਾ ਵਿਚ ਚੱਲ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਮਹੌਲ ਭਖ ਗਿਆ। ਇਸ ਦੌਰਾਨ ਪੁਲਸ ਨੇ ਹੰਗਾਮੇ ਮਗਰੋਂ ਖੰਨਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਕਾਊਂਟਿੰਗ ਸੈਂਟਰ ਤੋਂ ਹਿਰਾਸਤ ਵਿਚ ਲਿਆ ਹੈ। ਇਸ ਦੌਰਾਨ ਅਕਾਲੀ ਵਰਕਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੇ ਧਰਨਾ ਦੇਣ ਦੀ ਗੱਲ ਆਖੀ ਹੈ।
