ਖੰਨਾ ’ਚ ਸ਼ਰੇਆਮ ਗੁੰਡਾਗਰਦੀ, ਬਜ਼ੁਰਗ ਵਿਧਵਾ ਬੀਬੀ ਦੇ ਘਰ ਦੀ ਛੱਤ ਤੋੜ ਸਾਮਾਨ ਸੁੱਟਿਆ ਬਾਹਰ

Friday, Aug 06, 2021 - 06:05 PM (IST)

ਖੰਨਾ (ਵਿਪਨ)— ਖੰਨਾ ਵਿਚ ਦਿਨ-ਦਿਹਾੜੇ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁਝ ਲੋਕਾਂ ਨੇ ਇਕ ਬਜ਼ੁਰਗ ਵਿਧਵਾ ਬੀਬੀ ਦੇ ਘਰ ਦੀ ਛੱਤ ਅਤੇ ਕੰਧ ਤੋੜ ਕੇ ਬਜ਼ੁਰਗ ਬੀਬੀ ਦਾ ਸਾਮਾਨ ਬਾਹਰ ਸੁੱਟ ਦਿੱਤਾ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਉਥੇ ਹੀ ਪੀੜਤ ਬੀਬੀ ਵੱਲੋਂ ਗੁਆਂਢ ਵਿਚ ਰਹਿਣ ਵਾਲੇ ਵਿਅਕਤੀ ਅਤੇ ਪੰਜਾਬ ਪੁਲਸ ਵਿਚ ਨੌਕਰੀ ਕਰ ਰਹੀ ਬੇਟੀ ’ਤੇ ਜਗ੍ਹਾ ਹਥਿਆਉਣ ਲਈ ਬਾਹਰ ਤੋਂ ਗੁੰਡੇ ਮੰਗਵਾ ਕੇ ਹਮਲਾ ਕਰਵਾਉਣ ਦੇ ਦੋਸ਼ ਲਗਾ ਰਹੇ ਹਨ। ਉਥੇ ਹੀ ਪਿੰਡ ਵਾਲਿਆਂ ਵੱਲੋਂ ਪੁਲਸ ਨੂੰ ਸੂਚਨਾ ਦਿੱਤੇ ਜਾਣ ’ਤੇ ਪੁਲਸ ਹਰਕਤ ’ਚ ਆਈ ਅਤੇ ਜਾਂਚ ’ਚ ਜੁਟੀ। 

ਇਹ ਵੀ ਪੜ੍ਹੋ: ਜਲੰਧਰ: ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਨਵਜੋਤ ਸਿੰਘ ਸਿੱਧੂ

PunjabKesari

ਇਸ ਮਾਮਲੇ ਸਬੰਧੀ ਪੀੜਤ ਬੀਬੀ ਨੇ ਦੱਸਿਆ ਕਿ ਉਸ ਦੇ ਗੁਆਂਢੀ ਪਿਛਲੇ ਕਾਫ਼ੀ ਸਮੇਂ ਤੋਂ ਉਸ ਨੂੰ ਪਰੇਸ਼ਾਨ ਕਰ ਰਹੇ ਹਨ। ਪਹਿਲਾਂ ਕੰਧਾਂ ’ਚ ਪਾਣੀ ’ਚ ਛੱਡ ਰਹੇ ਸਨ ਅਤੇ ਅੱਜ ਬਾਹਰੋਂ ਕੁਝ ਗੁੰਡੇ ਬੁਲਾ ਕੇ ਛੱਤ ਅਤੇ ਘਰ ਦੀ ਇਕ ਕੰਧ ਤੋੜ ਦਿੱਤੀ। ਇਸ ਦੇ ਨਾਲ ਹੀ ਘਰ ਦਾ ਸਾਰਾ ਸਾਮਾਨ ਵੀ ਬਾਹਰ ਸੁੱਟ ਦਿੱਤਾ। ਉਕਤ ਬੀਬੀ ਨੇ ਘਰੋਂ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਗੁਆਂਢੀ ਦੇ ਖ਼ਿਲਾਫ਼ ਪਹਿਲਾਂ ਵੀ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਪਰ ਉਸ ਦੀ ਬੇਟੀ ਪੰਜਾਬ ਪੁਲਸ ਮੁਲਾਜ਼ਮ ਹੋਣ ਦੇ ਕਾਰਨ ਕੋਈ ਕਾਰਵਾਈ ਨਹੀਂ ਹੋਈ। 

ਇਹ ਵੀ ਪੜ੍ਹੋ: ਫਗਵਾੜਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਸ਼ਰੇਆਮ ਕੁੱਟਮਾਰ, ਪਾੜੀ ਵਰਦੀ, ਕੱਢੀਆਂ ਗੰਦੀਆਂ ਗਾਲ੍ਹਾਂ (ਵੀਡੀਓ)

PunjabKesari

ਪੀੜਤ ਬੀਬੀ ਦੇ ਰਿਸ਼ਤੇਦਾਰ ਅਤੇ ਪੱਖ ’ਚ ਪਹੁੰਚੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਕਤ ਬੀਬੀ ਵਿਧਵਾ ਹੈ ਅਤੇ ਉਸ ਦਾ ਕੋਈ ਵੀ ਸਹਾਰਾ ਨਹੀਂ ਹੈ। ਬੀਬੀ ਦੇ ਪਿਤਾ ਕਰੀਬ 102 ਸਾਲ ਦੇ ਹਨ ਅਤੇ ਬੀਬੀ ਦਾ ਸਹਿਯੋਗ ਕਰਨ ਇਥੇ ਆ ਜਾਂਦੇ ਹਨ। ਪੀੜਤ ਬੀਬੀ ਕਾਫ਼ੀ ਲੰਬੇ ਸਮੇਂ ਤੋਂ ਇਸ ਛੋਟੇ ਜਿਹੇ ਮਕਾਨ ’ਚ ਰਹਿ ਰਹੀ ਹੈ। ਪਿੱਛੇ ਰਹਿਣ ਵਾਲਾ ਗੁਆਂਢ ਇਸ ਦੇ ਮਕਾਨ ’ਤੇ ਨਜ਼ਰ ਰੱਖ ਰਿਹਾ ਹੈ। ਉਸ ਦੀ ਬੇਟੀ ਪੁਲਸ ਮੁਲਾਜ਼ਮ ਹੈ। ਇਸੇ ਕਾਰਨ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਸੇ ਨੇ ਹੀ ਅੱਜ ਬਾਹਰ ਤੋਂ ਗੁੰਡੇ ਬੁਲਾ ਕੇ ਕੰਧ ਤੁੜਵਾ ਦਿੱਤੀ ਅਤੇ ਸਾਮਾਨ ਵੀ ਬਾਹਰ ਸੁੱਟ ਦਿੱਤਾ। ਉਥੇ ਹੀ ਇਸ ਸਬੰਧ ’ਚ ਖੰਨਾ ਸਿਟੀ-1 ਦੇ ਐੱਸ. ਐੱਚ. ਓ. ਮਾਨਵਜੀਤ ਸਿੰਘ ਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ 6 ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਉਥੇ ਹੀ ਉਨ੍ਹਾਂ ਨੇ ਇਸ ਮਾਮਲੇ ’ਚ ਕਿਸੇ ਮੁਲਾਜ਼ਮ ਦਾ ਹੱਥ ਹੋਣ ਤੋਂ ਇਨਕਾਰ ਕੀਤਾ। 

ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ: ਭਾਰਤ ਦੀ ਸਭ ਤੋਂ ਛੋਟੇ ਕੱਦ ਦੀ ਵਕੀਲ ਜਿਸ ਨੇ ਕਦੇ ਨਹੀਂ ਮੰਨੀ ਹਾਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News